ਇੱਕ ਵੀ ਮੈਚ ਨਹੀਂ ਜਿੱਤ ਸਕੀ ਭਾਰਤੀ ਮਹਿਲਾ ਰਗਬੀ ਟੀਮ
ਹਾਂਗਜ਼ੂ: ਭਾਰਤੀ ਮਹਿਲਾ ਰਗਬੀ ਟੀਮ ਦਾ ਏਸ਼ਿਆਈ ਖੇਡਾਂ ਵਿੱਚ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਉਹ ਚਾਰ ਮੈਚਾਂ ’ਚੋਂ ਇੱਕ ’ਚ ਵੀ ਜਿੱਤ ਨਹੀਂ ਹਾਸਲ ਕਰ ਸਕੀ। ਭਾਰਤ ਨੂੰ ਪੂਲ ਐੱਫ ਦੇ ਆਪਣੇ ਤੀਜੇ ਮੈਚ ਵਿੱਚ ਅੱਜ ਇੱਥੇ ਵਿਸ਼ਵ ਰੈਂਕਿੰਗ ਵਿੱਚ 35ਵੇਂ...
Advertisement
ਹਾਂਗਜ਼ੂ: ਭਾਰਤੀ ਮਹਿਲਾ ਰਗਬੀ ਟੀਮ ਦਾ ਏਸ਼ਿਆਈ ਖੇਡਾਂ ਵਿੱਚ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ। ਉਹ ਚਾਰ ਮੈਚਾਂ ’ਚੋਂ ਇੱਕ ’ਚ ਵੀ ਜਿੱਤ ਨਹੀਂ ਹਾਸਲ ਕਰ ਸਕੀ। ਭਾਰਤ ਨੂੰ ਪੂਲ ਐੱਫ ਦੇ ਆਪਣੇ ਤੀਜੇ ਮੈਚ ਵਿੱਚ ਅੱਜ ਇੱਥੇ ਵਿਸ਼ਵ ਰੈਂਕਿੰਗ ਵਿੱਚ 35ਵੇਂ ਸਥਾਨ ’ਤੇ ਕਾਬਜ਼ ਸਿੰਗਾਪੁਰ ਨੇ 15-0 ਨਾਲ ਹਰਾਇਆ।
ਇਸ ਤੋਂ ਪਹਿਲਾਂ ਐਤਵਾਰ ਨੂੰ ਹਾਂਗਕਾਂਗ ਨੇ ਭਾਰਤ ਨੂੰ 38-0 ਅਤੇ ਜਾਪਾਨ ਨੇ 45-0 ਦੇ ਵੱਡੇ ਫਰਕ ਨਾਲ ਹਰਾਇਆ ਸੀ। ਭਾਰਤੀ ਟੀਮ ਇਸ ਤਰ੍ਹਾਂ ਗਰੁੱਪ ਗੇੜ ਵਿੱਚ ਇੱਕ ਵੀ ਅੰਕ ਨਹੀਂ ਬਣਾ ਸਕੀ। ਸੱਤਵੇਂ ਅਤੇ ਅੱਠਵੇਂ ਸਥਾਨ ਦੇ ਮੈਚਾਂ ਵਿੱਚ ਵੀ ਭਾਰਤੀ ਟੀਮ ਨੇ ਨਿਰਾਸ਼ ਕੀਤਾ। ਟੀਮ ਨੂੰ ਕਜ਼ਾਖਸਤਾਨ ਨੇ 24-7 ਨਾਲ ਮਾਤ ਦਿੱਤੀ। ਭਾਰਤੀ ਟੀਮ ਨੇ ਪਹਿਲੀ ਵਾਰ 2010 ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ। ਟੀਮ ਉਦੋਂ ਸੱਤਵੇਂ ਸਥਾਨ ’ਤੇ ਰਹੀ ਸੀ। -ਪੀਟੀਆਈ
Advertisement
Advertisement
×