ਜੂਡੋ ਖਿਡਾਰਨ ਗਰਿਮਾ ਚੌਧਰੀ ਦੀ ਮੁਹਿੰਮ ਖ਼ਤਮ
70 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਫਿਲਪੀਨਜ਼ ਦੀ ਖਿਡਾਰਨ ਨੇ 10-0 ਨਾਲ ਦਿੱਤੀ ਮਾਤ
Advertisement
ਹਾਂਗਜ਼ੂ, 25 ਸਤੰਬਰ
ਭਾਰਤੀ ਜੂਡੋ ਖਿਡਾਰਨ ਗਰਿਮਾ ਚੌਧਰੀ ਅੱਜ ਇੱਥੇ ਮਹਿਲਾਵਾਂ ਦੇ 70 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਫਿਲਪੀਨਜ਼ ਦੀ ਰਯੋਕੋ ਸਾਲਿਨਾਸ ਤੋਂ ਇਪੋਨ ਰਾਹੀਂ ਹਾਰ ਕੇ ਏਸ਼ਿਆਈ ਖੇਡਾਂ ’ਚੋਂ ਬਾਹਰ ਹੋ ਗਈ। 23 ਸਾਲਾ ਰਯੋਕੋ ਨੇ ਨਾਕਆਊਟ ਗੇੜ ਵਿੱਚ ਗਰਿਮਾ ਨੂੰ ਸਿਰਫ ਦੋ ਮਿੰਟ ਅਤੇ ਦੋ ਸੈਕਿੰਡ ਵਿੱਚ ਇਪੋਨ ਜ਼ਰੀਏ 10-0 ਨਾਲ ਹਰਾਇਆ। ਗਰਿਮਾ ਤੀਜੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਉਹ 2010 ਵਿੱਚ ਰੀਪੇਚੇਜ ਗੇੜ ਵਿੱਚ ਹਾਰ ਗਈ ਸੀ ਜਦੋਂ ਕਿ ਜਕਾਰਤਾ ਵਿੱਚ 2018 ’ਚ ਉਸ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਪੋਨ ਵਿੱਚ ਇੱਕ ਜੂਡੋ ਖਿਡਾਰੀ ਆਪਣੇ ਵਿਰੋਧੀ ਨੂੰ ਬਹੁਤ ਤਾਕਤ ਅਤੇ ਗਤੀ ਨਾਲ ਮੈਟ ’ਤੇ ਸੁੱਟਦਾ ਹੈ ਤਾਂ ਜੋ ਉਹ ਆਪਣੀ ਪਿੱਠ ਭਾਰ ਡਿੱਗੇ। ਨਾਲ ਹੀ ਜੇ ਕੋਈ ਖਿਡਾਰੀ ਆਪਣੇ ਵਿਰੋਧੀ ਨੂੰ 20 ਸਕਿੰਟਾਂ ਲਈ ਸੁੱਟ ਕੇ ਰੱਖਦਾ ਹੈ ਜਾਂ ਇਸ ਦੌਰਾਨ ਉਸ ਦਾ ਵਿਰੋਧੀ ਹਾਰ ਮੰਨ ਲਵੇ ਤਾਂ ਵੀ ਇਪੋਨ ਦਿੱਤਾ ਜਾਂਦਾ ਹੈ। -ਪੀਟੀਆਈ
Advertisement
Advertisement
×