DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਔਰਤਾਂ ਦੀ ਮੈਰਾਥਨ ਜਿੱਤੀ

ਪੈਰਿਸ, 11 ਅਗਸਤ ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਅੱਜ ਇੱਥੇ ਪੈਰਿਸ ਖੇਡਾਂ ’ਚ ਟਿਗਸਟ ਅਸੈਫਾ ਨੂੰ ਪਛਾੜਦਿਆਂ ਓਲੰਪਿਕ ਰਿਕਾਰਡ ਨਾਲ ਔਰਤਾਂ ਦੀ ਮੈਰਾਥਨ ਜਿੱਤ ਲਈ। ਉਸ ਨੇ 2 ਘੰਟੇ 22 ਮਿੰਟ ਅਤੇ 55 ਸਕਿੰਟਾਂ ਦਾ ਸਮਾਂ ਕੱਢ ਕੇ ਓਲੰਪਿਕ ਰਿਕਾਰਡ...
  • fb
  • twitter
  • whatsapp
  • whatsapp
featured-img featured-img
ਮੈਰਾਥਨ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ ਨੈਦਰਲੈਂਡਜ਼ ਦੀ ਸਿਫਾਨ ਹਸਨ, ਇਥੋਪੀਆ ਦੀ ਟਿਗਸਟ ਅਸੈਫਾ ਤੇ ਕੀਨੀਆ ਦੀ ਹੈਲੇਨ ਓਬਿਰੀ ਸਾਂਝੀ ਤਸਵੀਰ ਖਿਚਵਾਉਂਦੀਆਂ ਹੋਈਆਂ। -ਫੋਟੋ: ਰਾਇਟਰਜ਼
Advertisement

ਪੈਰਿਸ, 11 ਅਗਸਤ

ਨੈਦਰਲੈਂਡਜ਼ ਦੀ ਸਿਫਾਨ ਹਸਨ ਨੇ ਅੱਜ ਇੱਥੇ ਪੈਰਿਸ ਖੇਡਾਂ ’ਚ ਟਿਗਸਟ ਅਸੈਫਾ ਨੂੰ ਪਛਾੜਦਿਆਂ ਓਲੰਪਿਕ ਰਿਕਾਰਡ ਨਾਲ ਔਰਤਾਂ ਦੀ ਮੈਰਾਥਨ ਜਿੱਤ ਲਈ। ਉਸ ਨੇ 2 ਘੰਟੇ 22 ਮਿੰਟ ਅਤੇ 55 ਸਕਿੰਟਾਂ ਦਾ ਸਮਾਂ ਕੱਢ ਕੇ ਓਲੰਪਿਕ ਰਿਕਾਰਡ ਬਣਾਇਆ ਤੇ ਟਿਗਸਟ ਅਸੈਫਾ ਨੂੰ ਪਿੱਛੇ ਛੱਡਦਿਆਂ ਸੋਨ ਤਗ਼ਮਾ ਜਿੱਤਿਆ। ਇਸ ਦੌੜ ’ਚ ਇਥੋਪੀਆ ਦੀ ਅਸੈਫਾ ਨੇ ਚਾਂਦੀ ਦਾ ਅਤੇ ਕੀਨੀਆ ਦੀ ਹੈਲੇਨ ਓਬਿਰੀ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਥੋਪੀਆ ’ਚ ਜਨਮੀ ਹਸਨ ਨੈਦਰਲੈਂਡਜ਼ ਲਈ ਖੇਡਦੀ ਹੈ।

Advertisement

ਉਂਜ ਸਿਫਾਨ ਹਸਨ ਦਾ ਪੈਰਿਸ ਓਲੰਪਿਕ ’ਚ ਇਹ ਤੀਜਾ ਤਗਮਾ ਹੈ। ਪਹਿਲਾਂ ਉਸ ਨੇ 5,000 ਅਤੇ 10,000 ਮੀਟਰ ਦੌੜ ’ਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਸ ਦੇ ਨਾਲ ਹੀ ਹਸਨ ਦੇ ਨਾਂ ਛੇ ਓਲੰਪਿਕ ਤਗ਼ਮੇ ਹੋ ਗਏ ਹਨ। ਉਸ ਨੇ ਟੋਕੀਓ ਓਲੰਪਿਕ ’ਚ 5,000 ਅਤੇ 10,000 ਮੀਟਰ ਦੌੜ ’ਚ ਸੋਨ ਤਗ਼ਮੇ ਜਿੱਤੇ ਸਨ ਜਦਕਿ 1,500 ਮੀਟਰ ’ਚ ਉਸ ਨੇ ਤੀਜੇ ਸਥਾਨ ’ਤੇ ਰਹਿੰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ। ਦੱਸਣਯੋਗ ਹੈ ਕਿ ਓਲੰਪਿਕ ਖੇਡਾਂ ’ਚ ਰਵਾਇਤ ਨੂੰ ਤੋੜਦਿਆਂ ਔਰਤਾਂ ਦੀ ਮੈਰਾਥਨ ਪਹਿਲੀ ਵਾਰ ਖੇਡਾਂ ਦੇ ਆਖਰੀ ਦਿਨ ਕਰਵਾਈ ਗਈ ਜਦਕਿ ਪਹਿਲਾਂ ਪੁਰਸ਼ਾਂ ਦੀ ਮੈਰਾਥਨ ਖੇਡਾਂ ਦੇ ਆਖਰੀ ਦਿਨ ਕਰਵਾਈ ਜਾਂਦੀ ਸੀ। -ਪੀਟੀਆਈ

Advertisement
×