ਰੋਇੰਗ: ਬਲਰਾਜ ਪੰਵਾਰ ਸਿੰਗਲ ਸਕੱਲਜ਼ ਵਿੱਚ ਪੰਜਵੇਂ ਸਥਾਨ ’ਤੇ
ਪੈਰਿਸ, 30 ਜੁਲਾਈ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਕਲੌਤਾ ਕਿਸ਼ਤੀ ਚਾਲਕ ਬਲਰਾਜ ਪੰਵਾਰ ਅੱਜ ਇੱਥੇ ਰੋਇੰਗ ਦੇ ਪੁਰਸ਼ ਸਿੰਗਲ ਸਕੱਲਜ਼ ਵਿੱਚ ਆਪਣੀ ਹੀਟ ਰੇਸ ’ਚ ਪੰਜਵੇਂ ਸਥਾਨ ’ਤੇ ਰਿਹਾ ਅਤੇ ਹੁਣ ਉਹ 13ਵੇਂ ਤੋਂ 24ਵੇਂ ਸਥਾਨ ਲਈ ਲੜੇਗਾ। ਪੰਵਾਰ (25)...
Advertisement
ਪੈਰਿਸ, 30 ਜੁਲਾਈ
ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਕਲੌਤਾ ਕਿਸ਼ਤੀ ਚਾਲਕ ਬਲਰਾਜ ਪੰਵਾਰ ਅੱਜ ਇੱਥੇ ਰੋਇੰਗ ਦੇ ਪੁਰਸ਼ ਸਿੰਗਲ ਸਕੱਲਜ਼ ਵਿੱਚ ਆਪਣੀ ਹੀਟ ਰੇਸ ’ਚ ਪੰਜਵੇਂ ਸਥਾਨ ’ਤੇ ਰਿਹਾ ਅਤੇ ਹੁਣ ਉਹ 13ਵੇਂ ਤੋਂ 24ਵੇਂ ਸਥਾਨ ਲਈ ਲੜੇਗਾ। ਪੰਵਾਰ (25) ਨੇ ਕੁਆਰਟਰ ਫਾਈਨਲ ਦੀ ਚੌਥੀ ਹੀਟ ਵਿੱਚ 7:5.10 ਮਿੰਟ ਦਾ ਸਮਾਂ ਲਿਆ। ਉਹ ਸੈਮੀ ਫਾਈਨਲ ਸੀ/ਡੀ ’ਤੇ ਖਿਸਕ ਗਿਆ, ਜਿਸ ਦਾ ਮਤਲਬ ਹੈ ਕਿ ਇਹ ਖਿਡਾਰੀ ਹੁਣ 13ਵੇਂ ਤੋਂ 24ਵੇਂ ਸਥਾਨ ਲਈ ਖੇਡੇਗਾ। ਪੰਵਾਰ ਰੈਪੇਚੇਜ਼ ਗੇੜ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਕੁਆਰਟਰ ਫਾਈਨਲ ਵਿੱਚ ਪੁੱਜਿਆ ਸੀ। ਸ਼ਨਿਚਰਵਾਰ ਨੂੰ ਉਹ ਪਹਿਲੇ ਗੇੜ ਦੀ ਹੀਟ ਰੇਸ ’ਚ ਚੌਥੇ ਸਥਾਨ ’ਤੇ ਰਹਿ ਕੇ ਰੈਪੇਚੇਜ਼ ’ਚ ਪੁੱਜਿਆ ਸੀ। ਚਾਰ ਕੁਆਰਟਰ ਫਾਈਨਲ ਹੀਟਸ ਵਿੱਚ ਸਿਖਰਲੇ ਤਿੰਨ ਕਿਸ਼ਤੀ ਚਾਲਕ ਸੈਮੀ ਫਾਈਨਲ ਏ/ਬੀ ਵਿੱਚ ਪਹੁੰਚੇ ਜੋ ਤਗ਼ਮਿਆਂ ਲਈ ਮੁਕਾਬਲਾ ਕਰਨਗੇ। -ਪੀਟੀਆਈ
Advertisement
Advertisement
×