ਭਾਰਤ ਨੇ ਏਸ਼ਿਆਈ ਖੇਡਾਂ ’ਚ ਇਤਿਹਾਸ ਸਿਰਜਿਆ: ਤਗ਼ਮਿਆਂ ਦਾ ਸੈਂਕੜਾ ਪੂਰਾ ਕੀਤਾ
ਹਾਂਗਜ਼ੂ, 7 ਅਕਤੂਬਰ ਭਾਰਤੀ ਦਲ ਨੇ ਏਸ਼ਿਆਈ ਖੇਡਾਂ ਵਿੱਚ 100 ਤਗਮੇ ਪੂਰੇ ਕਰ ਲਏ, ਜਦੋਂ ਮਹਿਲਾ ਕਬੱਡੀ ਟੀਮ ਨੇ ਅੱਜ ਰੋਮਾਂਚਕ ਫਾਈਨਲ ਵਿੱਚ ਚੀਨੀ ਤਾਇਪੇ ਨੂੰ 26-25 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਾਰਤੀ ਮਹਿਲਾ ਕਬੱਡੀ ਟੀਮ ਦਾ ਇਹ ਤੀਜਾ...
Advertisement
ਹਾਂਗਜ਼ੂ, 7 ਅਕਤੂਬਰ
ਭਾਰਤੀ ਦਲ ਨੇ ਏਸ਼ਿਆਈ ਖੇਡਾਂ ਵਿੱਚ 100 ਤਗਮੇ ਪੂਰੇ ਕਰ ਲਏ, ਜਦੋਂ ਮਹਿਲਾ ਕਬੱਡੀ ਟੀਮ ਨੇ ਅੱਜ ਰੋਮਾਂਚਕ ਫਾਈਨਲ ਵਿੱਚ ਚੀਨੀ ਤਾਇਪੇ ਨੂੰ 26-25 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਭਾਰਤੀ ਮਹਿਲਾ ਕਬੱਡੀ ਟੀਮ ਦਾ ਇਹ ਤੀਜਾ ਖਿਤਾਬ ਹੈ। ਪਿਛਲੀ ਵਾਰ ਉਸ ਨੇ ਜਕਾਰਤਾ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਦੀ ਖ਼ਿਤਾਬੀ ਜਿੱਤ ਨਾਲ ਭਾਰਤ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਤਗ਼ਮਿਆਂ ਦੇ ਤਿੰਨ ਅੰਕਾਂ ਨੂੰ ਛੂਹਿਆ। ਫਾਈਨਲ ਮੈਚ ਵਿੱਚ ਚੀਨੀ ਤਾਇਪੇ ਨੇ ਬਹੁਤ ਸਖ਼ਤ ਚੁਣੌਤੀ ਦਿੱਤੀ ਪਰ ਭਾਰਤ ਇੱਕ ਅੰਕ ਨਾਲ ਜਿੱਤ ਗਿਆ। ਅੱਧੇ ਸਮੇਂ ਤੱਕ ਭਾਰਤ ਕੋਲ ਪੰਜ ਅੰਕਾਂ ਦੀ ਲੀਡ ਸੀ। ਭਾਰਤ ਲਈ ਪੂਜਾ ਨੇ ਕਈ ਅੰਕ ਹਾਸਲ ਕੀਤੇ।
Advertisement
Advertisement
Advertisement
×

