ਹੈਂਡਬਾਲ: ਜਾਪਾਨ ਨੇ ਭਾਰਤ ਨੂੰ 41-13 ਨਾਲ ਹਰਾਇਆ
ਹਾਂਗਜ਼ੂ, 25 ਸਤੰਬਰ ਭਾਰਤੀ ਮਹਿਲਾ ਹੈਂਡਬਾਲ ਟੀਮ ਨੂੰ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਜਾਪਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਨੇ ਗਰੁੱਪ-ਬੀ ਦਾ ਇਹ ਮੁਕਾਬਲਾ 41-13 ਦੇ ਵੱਡੇ ਫਰਕ ਨਾਲ ਆਪਣੇ ਨਾਮ ਕੀਤਾ। ਭਾਰਤ ਵੱਲੋਂ...
Advertisement
ਹਾਂਗਜ਼ੂ, 25 ਸਤੰਬਰ
ਭਾਰਤੀ ਮਹਿਲਾ ਹੈਂਡਬਾਲ ਟੀਮ ਨੂੰ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ ਜਾਪਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਾਪਾਨ ਨੇ ਗਰੁੱਪ-ਬੀ ਦਾ ਇਹ ਮੁਕਾਬਲਾ 41-13 ਦੇ ਵੱਡੇ ਫਰਕ ਨਾਲ ਆਪਣੇ ਨਾਮ ਕੀਤਾ। ਭਾਰਤ ਵੱਲੋਂ ਸਿਰਫ ਮੇਨਿਕਾ ਨੇ ਹੀ ਆਪਣੀ ਖੇਡ ਨਾਲ ਪ੍ਰਭਾਵਿਤ ਕੀਤਾ। ਮੇਨਿਕਾ ਨੇ ਮੈਚ ਦੇ ਚੌਥੇ ਮਿੰਟ ਵਿੱਚ ਚਾਰ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾ ਦਿੱਤੀ ਸੀ। ਹਾਲਾਂਕਿ ਜਾਪਾਨ ਨੇ ਇਸ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਪਹਿਲੇ ਅੱਧ ’ਚ 21-4 ਦੀ ਲੀਡ ਲੈ ਲਈ। ਟੀਮ ਨੇ ਦੂਜੇ ਅੱਧ ’ਚ ਵੀ 20 ਅੰਕ ਬਣਾ ਕੇ ਭਾਰਤ ’ਤੇ ਇੱਕਪਾਸੜ ਜਿੱਤ ਦਰਜ ਕੀਤੀ। ਮੇਨਿਕਾ ਤੋਂ ਇਲਾਵਾ ਭਾਰਤ ਲਈ ਪ੍ਰਿਯਾਂਕ ਅਤੇ ਪੀ ਠਾਕੁਰ ਨੇ ਤਿੰਨ-ਤਿੰਨ ਗੋਲ ਕੀਤੇ ਜਦਕਿ ਐਮ ਸ਼ਰਮਾ, ਭਾਵਨਾ ਅਤੇ ਐੱਸ ਠਾਕੁਰ ਨੇ ਇੱਕ-ਇੱਕ ਗੋਲ ਕੀਤਾ। ਭਾਰਤੀ ਟੀਮ ਗਰੁੱਪ ਗੇੜ ਵਿੱਚ ਆਪਣੇ ਅਗਲੇ ਮੈਚ ਵਿੱਚ ਬੁੱਧਵਾਰ ਨੂੰ ਹਾਂਗਕਾਂਗ ਨਾਲ ਭਿੜੇਗੀ ਜਦਕਿ ਜਾਪਾਨ ਦਾ ਸਾਹਮਣਾ ਨੇਪਾਲ ਨਾਲ ਹੋਵੇਗਾ। -ਪੀਟੀਆਈ
Advertisement
Advertisement
×