Dickie Bird Death: ਮਸ਼ਹੂਰ ਅੰਪਾਇਰ ਹੈਰੋਲਡ ਡਿੱਕੀ ਬਰਡ ਦਾ ਦੇਹਾਂਤ; ਤਿੰਨ ਵਿਸ਼ਵ ਕੱਪ ਫਾਈਨਲ ਵਿੱਚ ਕੀਤੀ ਅੰਪਾਇਰਿੰਗ
Dickie Bird Death: ਹੈਰੋਲਡ ਡਿੱਕੀ ਬਰਡ ਨੇ 32 ਸਾਲ ਦੀ ਉਮਰ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਅਤੇ ਪੂਰੇ ਸਮੇਂ ਦੇ ਅੰਪਾਇਰਿੰਗ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਸਾਲਾਂ ਤੱਕ ਕੋਚ ਵਜੋਂ ਕੰਮ ਕੀਤਾ।
Advertisement
Dickie Bird Death: ਕ੍ਰਿਕਟ ਦੇ ਮਹਾਨ ਖਿਡਾਰੀ ਹੈਰੋਲਡ ਡਿੱਕੀ ਬਰਡ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਬਰਡ ਨੇ 66 ਟੈਸਟ ਅਤੇ 69 ਇੱਕ ਰੋਜ਼ਾ ਮੈਚਾਂ ਵਿੱਚ ਅਤੇ ਤਿੰਨ ਵਿਸ਼ਵ ਕੱਪ ਫਾਈਨਲ ਵਿੱਚ ਅੰਪਾਇਰਿੰਗ ਕੀਤੀ। ਅੰਪਾਇਰ ਬਣਨ ਤੋਂ ਪਹਿਲਾਂ, ਉਹ ਕਾਉਂਟੀ ਕ੍ਰਿਕਟ ਵਿੱਚ ਯੌਰਕਸ਼ਾਇਰ ਲਈ ਇੱਕ ਪ੍ਰਮੁੱਖ ਬੱਲੇਬਾਜ਼ ਸੀ । ਯੌਰਕਸ਼ਾਇਰ ਕਾਉਂਟੀ ਕਲੱਬ ਦੁਆਰਾ ਉਸਦੀ ਮੌਤ ਦੀ ਖ਼ਬਰ ਦਾ ਐਲਾਨ ਕੀਤਾ ਗਿਆ।
ਯੌਰਕਸ਼ਾਇਰ ਕਾਉਂਟੀ ਕ੍ਰਿਕਟ ਕਲੱਬ ਨੇ ਟਵੀਟ ਕੀਤਾ, “ ਡਿੱਕੀ ਆਪਣੇ ਪਿੱਛੇ ਖੇਡ ਭਾਵਨਾ, ਨਿਮਰਤਾ ਅਤੇ ਖੁਸ਼ੀ ਦੀ ਵਿਰਾਸਤ ਛੱਡ ਗਿਆ ਹੈ। ਦੁਨੀਆ ਭਰ ਵਿੱਚ ਉਸਦੇ ਪ੍ਰਸ਼ੰਸਕ ਮੋਜੂਦ ਹਨ। ਡਿੱਕੀ ਨੂੰ ਯੌਰਕਸ਼ਾਇਰ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਹਸਤੀਆਂ ਵਿੱਚੋਂ ਵਜੋਂ ਯਾਦ ਕੀਤਾ ਜਾਵੇਗਾ।”
Advertisement
ਜ਼ਿਕਰਯੋਗ ਹੈ ਕਿ ਬਰਡ ਨੇ 1996 ਵਿੱਚ ਅੰਪਾਇਰਿੰਗ ਤੋਂ ਸੰਨਿਆਸ ਲੈ ਲਿਆ। ਉਸਨੇ ਆਖਰੀ ਵਾਰ ਭਾਰਤ ਅਤੇ ਇੰਗਲੈਂਡ ਵਿਚਕਾਰ ਇੱਕ ਮੈਚ ਵਿੱਚ ਅੰਪਾਇਰਿੰਗ ਕੀਤੀ ਸੀ।
Advertisement
×