ਬਾਸਕਟਬਾਲ: ਭਾਰਤ ਦੀ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 20-16 ਨਾਲ ਹਰਾਇਆ
ਉਜ਼ਬੇਕਿਸਤਾਨ ਨੇ ਮਹਿਲਾ ਟੀਮ ਨੂੰ 19-14 ਨਾਲ ਦਿੱਤੀ ਮਾਤ
Advertisement
ਹਾਂਗਜ਼ੂ, 25 ਸਤੰਬਰ
ਭਾਰਤੀ ਟੀਮਾਂ ਲਈ 3x3 ਬਾਸਕਟਬਾਲ ਮੁਕਾਬਲਿਆਂ ’ਚ ਅੱਜ ਰਲਵਾਂ-ਮਿਲਵਾਂ ਦਿਨ ਰਿਹਾ। ਇਸ ਦੌਰਾਨ ਪੁਰਸ਼ ਟੀਮ ਨੇ ਮਲੇਸ਼ੀਆ ਨੂੰ ਹਰਾ ਦਿੱਤਾ ਪਰ ਮਹਿਲਾ ਟੀਮ ਨੂੰ ਉਜ਼ਬੇਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ਾਂ ਦੇ ਵਰਗ ਵਿੱਚ ਭਾਰਤ ਦੇ ਸਹਿਜ ਪ੍ਰਤਾਪ ਸਿੰਘ ਸੇਖੋਂ ਨੇ ਦਸ ਅੰਕ ਬਣਾਏ, ਜਿਸ ਦੀ ਬਦੌਲਤ ਨਾਲ ਭਾਰਤ ਨੇ ਪੂਲ-ਸੀ ਵਿੱਚ ਮਲੇਸ਼ੀਆ ਨੂੰ 20-16 ਨਾਲ ਹਰਾਇਆ। ਹੁਣ ਭਾਰਤੀ ਟੀਮ ਬੁੱਧਵਾਰ ਨੂੰ ਮਕਾਊ ਨਾਲ ਭਿੜੇਗੀ। ਮਹਿਲਾ ਵਰਗ ਵਿੱਚ ਭਾਰਤ ਨੂੰ ਪੂਲ ਏ ਦੇ ਮੈਚ ਵਿੱਚ ਉਜ਼ਬੇਕਿਸਤਾਨ ਨੇ 19-14 ਨਾਲ ਮਾਤ ਦਿੱਤੀ। ਭਾਰਤ ਦੀ ਵੈਸ਼ਨਵੀ ਨੇ ਨੌਂ ਅੰਕ ਬਣਾਏ ਪਰ ਟੀਮ ਨੂੰ ਜਿੱਤ ਵੱਲ ਨਹੀਂ ਦਿਵਾ ਸਕੀ। ਮਹਿਲਾ ਟੀਮ ਹੁਣ ਵਿਸ਼ਵ ਦੀ ਨੰਬਰ ਇਕ ਟੀਮ ਚੀਨ ਨਾਲ ਖੇਡੇਗੀ। -ਪੀਟੀਆਈ
Advertisement
Advertisement
×