ਬਾਸਕਟਬਾਲ: ਮਕਾਓ ਨੂੰ ਹਰਾ ਕੇ ਭਾਰਤੀ ਟੀਮ ਕੁਆਰਟਰ ਫਾਈਨਲ ’ਚ
ਹਾਂਗਜ਼ੂ, 27 ਸਤੰਬਰ ਭਾਰਤ ਦੀ ਪੁਰਸ਼ 3x3 ਬਾਸਕਟਬਾਲ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਅੱਜ ਇੱਥੇ ਪੂਲ-ਸੀ ਦੇ ਮੈਚ ਵਿੱਚ ਮਕਾਓ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਹਿਜ ਪ੍ਰਤਾਪ ਸਿੰਘ ਸੇਖੋਂ ਨੇ...
Advertisement
ਹਾਂਗਜ਼ੂ, 27 ਸਤੰਬਰ
ਭਾਰਤ ਦੀ ਪੁਰਸ਼ 3x3 ਬਾਸਕਟਬਾਲ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਅੱਜ ਇੱਥੇ ਪੂਲ-ਸੀ ਦੇ ਮੈਚ ਵਿੱਚ ਮਕਾਓ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਹਿਜ ਪ੍ਰਤਾਪ ਸਿੰਘ ਸੇਖੋਂ ਨੇ ਮੈਚ ਵਿੱਚ ਸਭ ਤੋਂ ਵੱਧ 10 ਅੰਕ ਬਣਾਏ ਜਿਸ ਨਾਲ ਭਾਰਤ ਨੇ ਮਕਾਓ ਨੂੰ 21-12 ਨਾਲ ਹਰਾਇਆ। ਮਕਾਓ ਲਈ ਹੋਊ ਇਨ ਹੋ ਨੇ ਮੈਚ ਵਿੱਚ ਸਭ ਤੋਂ ਵੱਧ ਪੰਜ ਅੰਕ ਬਣਾਏ। ਇਸ ਤੋਂ ਪਹਿਲਾਂ ਭਾਰਤ ਨੇ ਦਨਿ ਦੇ ਪਹਿਲੇ ਮੈਚ ਵਿੱਚ ਮਲੇਸ਼ੀਆ ਨੂੰ 20-16 ਨਾਲ ਹਰਾਇਆ ਸੀ। ਭਾਰਤ ਅਗਲੇ ਮੈਚ ਵਿੱਚ ਚੀਨ ਨਾਲ ਭਿੜੇਗਾ। -ਪੀਟੀਆਈ
Advertisement
Advertisement
×