ਏਸ਼ਿਆਈ ਖੇਡਾਂ: ਭਾਰਤ ਨੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ
ਹਾਂਗਜ਼ੂ, 27 ਸਤੰਬਰ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਅੱਜ ਇਥੇ ਏਸ਼ਿਆਈ ਖੇਡਾਂ ਦੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਮਨੂ, ਈਸ਼ਾ ਅਤੇ ਰਿਦਮ ਦੀ ਟੀਮ ਕੁੱਲ 1759 ਅੰਕਾਂ ਨਾਲ ਸਿਖਰ 'ਤੇ...
Advertisement
ਹਾਂਗਜ਼ੂ, 27 ਸਤੰਬਰ
ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਅੱਜ ਇਥੇ ਏਸ਼ਿਆਈ ਖੇਡਾਂ ਦੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਮਨੂ, ਈਸ਼ਾ ਅਤੇ ਰਿਦਮ ਦੀ ਟੀਮ ਕੁੱਲ 1759 ਅੰਕਾਂ ਨਾਲ ਸਿਖਰ 'ਤੇ ਰਹੀ, ਜਿਸ ਨਾਲ ਭਾਰਤ ਨੂੰ ਚੱਲ ਰਹੀਆਂ ਖੇਡਾਂ ਵਿੱਚ ਚੌਥਾ ਸੋਨ ਤਮਗਾ ਜਿੱਤਣ ਵਿੱਚ ਮਦਦ ਮਿਲੀ। ਭਾਰਤ ਨੇ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ 'ਚ ਟੀਮ ਈਵੈਂਟ 'ਚ ਵੀ ਚਾਂਦੀ ਦਾ ਤਮਗਾ ਜਿੱਤਿਆ। ਆਸ਼ੀ ਚੋਕਸੀ, ਮਾਨਨਿੀ ਕੌਸ਼ਿਕ ਅਤੇ ਸਿਫ਼ਤ ਕੌਰ ਸਮਰਾ ਦੀ ਤਿਕੜੀ 1764 ਅੰਕਾਂ ਨਾਲ ਕੁਆਲੀਫਿਕੇਸ਼ਨ ਵਿੱਚ ਦੂਜੇ ਸਥਾਨ ’ਤੇ ਰਹੀ।
Advertisement
Advertisement
×