DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ਿਆਈ ਖੇਡਾਂ: ਭਾਰਤ ਨੇ 107 ਤਗ਼ਮਿਆਂ ਨਾਲ ਇਤਿਹਾਸ ਸਿਰਜਿਆ

ਹਾਂਗਜ਼ੂ: ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਖਿਡਾਰੀਆਂ ਨੇ ਇਤਿਹਾਸਕ 107 ਤਗ਼ਮੇ ਦੇਸ਼ ਦੀ ਝੋਲੀ ਪਾਏ। ਭਾਰਤ ਨੇ ਹਾਂਗਜ਼ੂ ਖੇਡਾਂ ਵਿੱਚ 28 ਸੋਨ, 38 ਚਾਂਦੀ ਅਤੇ 41 ਚਾਂਦੀ ਦੇ ਤਗ਼ਮੇ ਜਿੱਤ ਕੇ ‘ਅਬ ਕੀ ਬਾਰ, 100 ਸੇ ਪਾਰ’ ਦੇ...
  • fb
  • twitter
  • whatsapp
  • whatsapp
Advertisement

ਹਾਂਗਜ਼ੂ: ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਖਿਡਾਰੀਆਂ ਨੇ ਇਤਿਹਾਸਕ 107 ਤਗ਼ਮੇ ਦੇਸ਼ ਦੀ ਝੋਲੀ ਪਾਏ। ਭਾਰਤ ਨੇ ਹਾਂਗਜ਼ੂ ਖੇਡਾਂ ਵਿੱਚ 28 ਸੋਨ, 38 ਚਾਂਦੀ ਅਤੇ 41 ਚਾਂਦੀ ਦੇ ਤਗ਼ਮੇ ਜਿੱਤ ਕੇ ‘ਅਬ ਕੀ ਬਾਰ, 100 ਸੇ ਪਾਰ’ ਦੇ ਨਾਅਰੇ ਨੂੰ ਸਫ਼ਲ ਬਣਾ ਦਿੱਤਾ ਹੈ। ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਰਿਕਾਰਡ 107 ਤਗ਼ਮੇ ਜਿੱਤਣ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਖਿਡਾਰੀਆਂ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਜਕਾਰਤਾ ਵਿੱਚ ਹੋਈਆਂ ਪਿਛਲੀਆਂ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ 70 ਤਗ਼ਮੇ ਜਿੱਤੇ ਸਨ। ਸ਼ੁੱਕਰਵਾਰ ਤੱਕ ਭਾਰਤ ਦੇ ਖ਼ਾਤੇ ਵਿੱਚ 95 ਤਗ਼ਮੇ ਸਨ ਪਰ ਅਥਲੀਟਾਂ ਨੇ ਮੁਕਾਬਲਿਆਂ ਦੇ ਆਖ਼ਰੀ ਦਨਿ ਸੋਨੇ ਦੇ ਛੇ, ਚਾਂਦੀ ਦੇ ਚਾਰ ਅਤੇ ਕਾਂਸੀ ਦੇ ਦੋ ਤਗ਼ਮੇ ਹੋਰ ਜਿੱਤੇ।

ਭਾਰਤੀ ਨਿਸ਼ਾਨੇਬਾਜ਼ਾਂ ਨੇ 22 ਅਤੇ ਟਰੈਕ ਐਂਡ ਫੀਲਡ ਅਥਲੀਟਾਂ ਨੇ 29 ਤਗ਼ਮਿਆਂ ਦਾ ਯੋਗਦਾਨ ਪਾਇਆ। ਭਾਰਤ ਤਗ਼ਮਾ ਸੂਚੀ ਸਥਾਨ ਵਿੱਚ ਚੌਥੇ ਸਥਾਨ ’ਤੇ ਰਿਹਾ, ਜਦਕਿ ਉਜ਼ਬੇਕਿਸਤਾਨ ਨੂੰ 20 ਸੋਨ ਤਗ਼ਮਿਆਂ ਨਾਲ ਪੰਜਵਾਂ ਸਥਾਨ ਮਿਲਿਆ ਹੈ। ਤਗ਼ਮਾ ਸੂਚੀ ਵਿੱਚ ਚੀਨ ਪਹਿਲੇ, ਜਾਪਾਨ ਦੂਜੇ ਅਤੇ ਦੱਖਣੀ ਕੋਰੀਆ ਤੀਜੇ ਸਥਾਨ ’ਤੇ ਰਹੇ। ਦੀਵਾਲੀ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ 107 ਤਗ਼ਮੇ ਜਿੱਤ ਕੇ ਦੇਸ਼ ਦੀ ਝੋਲੀ ਖੁਸ਼ੀਆਂ ਪਾਈਆਂ ਹਨ। ਇਸੇ ਦੌਰਾਨ ਤਗ਼ਮੇ ਜਿੱਤਣ ਮਗਰੋਂ ਦੇਸ਼ ਪਰਤੇ ਭਾਰਤੀ ਖਿਡਾਰੀਆਂ ਦਾ ਹਵਾਈ ਅੱਡਿਆਂ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪਟਿਆਲਾ ਪਹੁੰਚਣ ’ਤੇ ਤੇਜਿੰਦਰਪਾਲ ਸਿੰਘ ਤੂਰ ਅਤੇ ਹਰਮਿਲਨ ਬੈਂਸ ਦਾ ਭਰਵਾਂ ਸਵਾਗਤ ਕੀਤਾ ਗਿਆ। ਖਿਡਾਰੀਆਂ ਦੇ ਘਰ ਵੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। -ਪੀਟੀਆਈ

Advertisement

Advertisement
×