Asia Cup: ਸ੍ਰੀਲੰਕਾ ਬਨਾਮ ਬੰਗਲਾਦੇਸ਼; ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
ਸ੍ਰੀਲੰਕਾ ਨੇ ਏਸ਼ੀਆ ਕੱਪ 2025 ਦੇ ਪਹਿਲੇ ਸੁਪਰ 4 ਮੈਚ ਵਿੱਚ ਬੰਗਲਾਦੇਸ਼ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼ ਨੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਸ੍ਰੀਲੰਕਾ ਨੇ 20 ਓਵਰਾਂ ਵਿੱਚ 7 ਵਿਕਟਾਂ 'ਤੇ 168 ਦੌੜਾਂ ਬਣਾਈਆਂ। ਦਾਸੁਨ ਸ਼ਨਾਕਾ ਨੇ 37 ਗੇਂਦਾਂ 'ਤੇ ਅਜੇਤੂ 64 ਦੌੜਾਂ ਬਣਾਈਆਂ। ਕੁਸਲ ਮੈਂਡਿਸ ਨੇ 34, ਪਾਥੁਮ ਨਿਸੰਕਾ ਨੇ 22 ਅਤੇ ਚਰਿਥ ਅਸਾਲੰਕਾ ਨੇ 21 ਦੌੜਾਂ ਬਣਾਈਆਂ।
Sri Lanka motor on to 1️⃣6️⃣8️⃣
Bangladesh's good middle phase was shadowed by Shanaka's blazing innings to get to a competitive total.
Will 🇧🇩 come out all guns blazing or will the 🇱🇰 spin attack choke the batting?#SLvBAN #DPWorldAsiaCup2025 #ACC pic.twitter.com/im5ROKJyjV
— AsianCricketCouncil (@ACCMedia1) September 20, 2025
ਬੰਗਲਾਦੇਸ਼ ਲਈ ਮੁਸਤਫਿਜ਼ੁਰ ਰਹਿਮਾਨ ਨੇ ਤਿੰਨ, ਮੇਹਿਦੀ ਹਸਨ ਨੇ ਦੋ ਅਤੇ ਤਸਕੀਨ ਅਹਿਮਦ ਨੇ ਇੱਕ ਵਿਕਟ ਲਈ।
ਬੰਗਲਾਦੇਸ਼ ਨੇ ਪਿਛਲੇ ਮੈਚ ਤੋਂ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ, ਰਿਸ਼ਾਦ ਹੁਸੈਨ ਅਤੇ ਕਾਜ਼ੀ ਨੂਰੂਲ ਹਸਨ ਦੀ ਜਗ੍ਹਾ ਸ਼ੋਰੀਫੁਲ ਇਸਲਾਮ ਅਤੇ ਮਹਿਦੀ ਹਸਨ ਨੂੰ ਸ਼ਾਮਲ ਕੀਤਾ, ਜਦੋਂ ਕਿ ਸ਼੍ਰੀਲੰਕਾ ਨੇ ਬਿਨਾਂ ਕਿਸੇ ਬਦਲਾਅ ਦੇ ਟੀਮ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਸ੍ਰੀਲੰਕਾ ਅਤੇ ਬੰਗਲਾਦੇਸ਼ ਪਿਛਲੇ ਸਾਲਾਂ ਦੌਰਾਨ ਕਈ ਵਾਰ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਆਹਮੋ-ਸਾਹਮਣੇ ਹੋਏ ਹਨ। ਦੋਵਾਂ ਟੀਮਾਂ ਵਿਚਕਾਰ ਕੁੱਲ 21 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਸ੍ਰੀਲੰਕਾ ਨੇ 13 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਬੰਗਲਾਦੇਸ਼ ਨੇ 8 ਵਾਰ ਜਿੱਤ ਪ੍ਰਾਪਤ ਕੀਤੀ ਹੈ।
ਪਲੇਇੰਗ ਇਲੈਵਨ ਟੀਮ
ਸ੍ਰੀਲੰਕਾ: ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਕਾਮਿਲ ਮਿਸ਼ਰਾ, ਕੁਸਲ ਪਰੇਰਾ, ਕਾਮਿੰਡੂ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੁ ਹਸਾਰੰਗਾ, ਦੁਸ਼ਮੰਥਾ ਚਮੀਰਾ, ਦੁਨਿਥ ਵੇਲਾਲੇਜ ਅਤੇ ਨੁਵਾਨ ਥੁਸ਼ਾਰਾ।
ਬੰਗਲਾਦੇਸ਼: ਲਿਟਨ ਦਾਸ (ਕਪਤਾਨ), ਤਨਜ਼ੀਦ ਹਸਨ ਤਮੀਮ, ਮੁਹੰਮਦ ਸੈਫ ਹਸਨ, ਤੌਹੀਦ ਹਿਰਦੋਏ, ਸ਼ਮੀਮ ਹੁਸੈਨ, ਜ਼ਾਕਿਰ ਅਲੀ, ਮੇਹਿਦੀ ਹਸਨ, ਨਸੂਮ ਅਹਿਮਦ, ਸ਼ਰੀਫੁਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਅਤੇ ਤਸਕੀਨ ਅਹਿਮਦ।