DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਫ਼ਗਾਨ ਜੂਡੋਕਾ ਮੁਹੰਮਦ ਸ਼ਮੀਮ ਫੈਜ਼ਾਦ ਦਾ ਡੋਪ ਟੈਸਟ ਪਾਜ਼ੇਟਿਵ

ਪੈਰਿਸ, 3 ਅਗਸਤ ਅਫ਼ਗਾਨਿਸਤਾਨ ਦੇ ਜੂਡੋਕਾ ਮੁਹੰਮਦ ਸ਼ਮੀਮ ਫੈਜ਼ਾਦ ਨੂੰ ਪੈਰਿਸ ਓਲੰਪਿਕ ਵਿੱਚ ਡੋਪਿੰਗ ਟੈਸਟ ਵਿੱਚ ‘ਐਨਾਬੌਲਿਕ ਸਟੇਰਾਇਡ’ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਹੈ। ਇਹ ਓਲੰਪਿਕ ਖੇਡਾਂ ਵਿੱਚ ਡੋਪਿੰਗ ਦਾ ਤੀਜਾ ਮਾਮਲਾ ਹੈ। ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਨੇ ਅੱਜ...
  • fb
  • twitter
  • whatsapp
  • whatsapp
Advertisement

ਪੈਰਿਸ, 3 ਅਗਸਤ

ਅਫ਼ਗਾਨਿਸਤਾਨ ਦੇ ਜੂਡੋਕਾ ਮੁਹੰਮਦ ਸ਼ਮੀਮ ਫੈਜ਼ਾਦ ਨੂੰ ਪੈਰਿਸ ਓਲੰਪਿਕ ਵਿੱਚ ਡੋਪਿੰਗ ਟੈਸਟ ਵਿੱਚ ‘ਐਨਾਬੌਲਿਕ ਸਟੇਰਾਇਡ’ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਹੈ। ਇਹ ਓਲੰਪਿਕ ਖੇਡਾਂ ਵਿੱਚ ਡੋਪਿੰਗ ਦਾ ਤੀਜਾ ਮਾਮਲਾ ਹੈ। ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਨੇ ਅੱਜ ਇੱਥੇ ਦੱਸਿਆ ਕਿ ਫੈਜ਼ਾਦ ਨੇ ਆਪਣੇ ਸ਼ੁਰੂਆਤੀ ਮੁਕਾਬਲੇ ਮਗਰੋਂ ਸੈਂਪਲ ਦਿੱਤਾ ਸੀ, ਜਿਸ ਦੀ ਜਾਂਚ ਵਿੱਚ ਸਟੈਨੋਜ਼ੋਲੋਲ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਫੈਜ਼ਾਦ ਨੂੰ 81 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਮੰਗਲਵਾਰ ਨੂੰ ਆਸਟਰੀਆ ਦੇ ਵਾਚਿਦ ਬੋਰਚਸ਼ਿਵਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲ ਹੀ ਆਪਣਾ 22ਵਾਂ ਜਨਮਦਿਨ ਮਨਾਉਣ ਵਾਲਾ ਫੈਜ਼ਾਦ ਆਪਣੇ ਦੇਸ਼ ਦੇ ਤਿੰਨ ਪੁਰਸ਼ ਤੇ ਤਿੰਨ ਮਹਿਲਾ ਖਿਡਾਰੀਆਂ ਦੀ ਟੀਮ ਵਿੱਚ ਇਕਲੌਤਾ ਖਿਡਾਰੀ ਹੈ, ਜੋ ਅਫ਼ਗਾਨਿਸਤਾਨ ’ਚ ਰਹਿੰਦਾ ਹੈ। -ਏਪੀ

Advertisement

Advertisement
×