ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾੲੀ ਦਿਨ ਭਰ ਲੲੀ ੳੁਠਾੲੀ
July 28, 2025 3:41 pm
ਬਿਹਾਰ ਵਿੱਚ ਵੋਟਰ ਸੂਚੀਅਾਂ ਦੀ ਵਿਸ਼ੇਸ਼ ਵਿਆਪਕ ਸੁਧਾੲੀ (SIR) ਦੇ ਮੁੱਦੇ 'ਤੇ ਰਾਜ ਸਭਾ ਸੋਮਵਾਰ ਨੂੰ ਲਗਾਤਾਰ ਹੰਗਾਮਾ ਜਾਰੀ ਰਿਹਾ ਅਤੇ ਵਿਰੋਧੀ ਧਿਰ ਇਸ ਮੁੱਦੇ ੳੁਤੇ ਸਦਨ ਵਿਚ ਚਰਚਾ ਦੀ ਮੰਗ ੳੁਤੇ ਅਡ਼ੇ ਰਹੇ। ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੀ ਬੈਠਕ ਵਿੱਚ ਦੋ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਬਾਅਦ ਦੁਪਹਿਰ 2 ਵਜੇ ਜਦੋਂ ਸਦਨ ਮੁਡ਼ ਜੁਡ਼ਿਆ ਤਾਂ ਥੋੜ੍ਹੀ ਦੇਰ ਬਾਅਦ ਇਸ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਿਫ਼ਰ ਕਾਲ ਦੌਰਾਨ ਡਿਪਟੀ ਚੇਅਰਮੈਨ ਹਰੀਵੰਸ਼ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਦੇ ਤਹਿਤ 26 ਨੋਟਿਸ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਐਸਆਈਆਰ ਅਤੇ ਦੂਜੇ ਰਾਜਾਂ ਵਿੱਚ ਬੰਗਾਲੀ ਪਰਵਾਸੀ ਮਜ਼ਦੂਰਾਂ ਨਾਲ ਕਥਿਤ ਵਿਤਕਰੇ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਸਾਰੇ ਕੰਮ-ਰੋਕੂ ਨੋਟਿਸਾਂ ਨੂੰ ਰੱਦ ਕਰ ਦਿੱਤਾ ਅਤੇ ਸੁਧਾ ਮੂਰਤੀ (ਨਾਮਜ਼ਦ ਮੈਂਬਰ) ਨੂੰ ਆਪਣਾ ਜ਼ੀਰੋ ਆਵਰ ਜ਼ਿਕਰ ਕਰਨ ਲਈ ਬੁਲਾਇਆ। ਇਸ ੳੁਤੇ ਵਿਰੋਧੀ ਧਿਰ ਦੇ ਮੈਂਬਰ, ਖ਼ਾਸਕਰ ਟੀਐਮਸੀ ਅਤੇ ਕਾਂਗਰਸ ਦੇ ਮੈਂਬਰ ਸ਼ਾਮਲ ਹਨ, ਚੇਅਰਪਰਸਨ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ ਤਾਂ ੳੁਨ੍ਹਾਂ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਜਿਵੇਂ ਹੀ ਸਦਨ ਦੁਪਹਿਰ 12 ਵਜੇ ਪ੍ਰਸ਼ਨ ਕਾਲ ਲਈ ਦੁਬਾਰਾ ਜੁੜਿਆ, ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰ ਖੜ੍ਹੇ ਹੋ ਗਏ ਅਤੇ ਸੁਸ਼ਮਿਤਾ ਦੇਵ (ਟੀਐਮਸੀ) ਨੇ ਚੇਅਰਮੈਨ ਦੇ ਆਸਣ ਸਾਹਮਣੇ ਆ ਕੇ ਵੱਖ-ਵੱਖ ਮੁੱਦੇ ਉਠਾਉਣ ਦੀ ਕੋਸ਼ਿਸ਼ ਕੀਤੀ। ਹੰਗਾਮਾ ਜਾਰੀ ਰਹਿਣ ’ਤੇ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਜਦੋਂ ਉਪਰਲਾ ਸਦਨ ਬਾਅਦ ਦੁਪਹਿਰ 2 ਵਜੇ ਜੁਡ਼ਿਆ ਤਾਂ ਚੇਅਰਪਰਸਨ ਨੇ ਸਮੁੰਦਰ ਰਾਹੀਂ ਸਾਮਾਨ ਦੀ ਢੋਆ-ਢੁਆੲੀ ਬਾਰੇ ਬਿੱਲ 2025 'ਤੇ ਬਹਿਸ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਨੇ ਅਜਿਹਾ ਨਾ ਹੋਣ ਦਿੱਤਾ। ਇਸ ’ਤੇ ਚੇਅਰਪਰਸਨ ਨੇ ਸਦਨ ਨੂੰ ਦਿਨ ਭਰ ਲਈ ੳੁਠਾ ਦਿੱਤਾ।