DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ਚੋਣਾਂ: ਦੂਜੇ ਪੜਾਅ ਹੇਠ 68.44 ਫੀਸਦੀ ਵੋਟਿੰਗ

  • fb
  • twitter
  • whatsapp
  • whatsapp
featured-img featured-img
ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦੌਰਾਨ, ਜਹਾਨਾਬਾਦ ਵਿੱਚ, ਮੰਗਲਵਾਰ ਨੂੰ ਪੋਲਿੰਗ ਅਧਿਕਾਰੀ ਵੋਟਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਦੇ ਹੋਏ। ਪੀਟੀਆਈ
Advertisement

ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਤਹਿਤ 122 ਹਲਕਿਆਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੀ। ਇਸ ਦੌਰਾਨ 68.44 ਫੀਸਦੀ ਵੋਟਾਂ ਪਈਆਂ। ਇਸ ਗੇੜ ਵਿੱਚ ਨਿਤੀਸ਼ ਕੁਮਾਰ ਸਰਕਾਰ ਦੇ ਅੱਧੀ ਦਰਜਨ ਮੰਤਰੀਆਂ ਸਮੇਤ 1,302 ਉਮੀਦਵਾਰਾਂ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ। ਇਸ ਤੋਂ ਪਹਿਲਾਂ ਸਵੇਰੇ 11 ਵਜੇ ਤੱਕ 31.4 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ।

ਬਿਹਾਰ ਦੇ 122 ਵਿਧਾਨ ਸਭਾ ਹਲਕਿਆਂ ਵਿੱਚ ਅੱਜ ਵੋਟਾਂ ਪਈਆਂ ਤੇ 3.7 ਕਰੋੜ ਵੋਟਰਾਂ ਵਿੱਚੋਂ 47.62 ਫੀਸਦੀ ਵੋਟਰਾਂ ਨੇ ਦੁਪਹਿਰ 1 ਵਜੇ ਤੱਕ ਵੋਟ ਪਾਈ। ਦੂਜੇ ਪੜਾਅ ਵਿੱਚ ਨਿਤੀਸ਼ ਕੁਮਾਰ ਦੇ ਮੰਤਰੀ ਮੰਡਲ ਦੇ ਅੱਠ ਮੰਤਰੀ ਚੋਣ ਮੈਦਾਨ ਵਿੱਚ ਹਨ। ਇਸ ਕਰ ਕੇ ਇਹ ਚੋਣ ਸੱਤਾਧਾਰੀ ਐਨਡੀਏ ਤੇ ਵਿਰੋਧੀ ਧਿਰ ਇੰਡੀਆ ਗਠਜੋੜ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਇਸ ਤੋਂ ਬਾਅਦ ਦੁਪਹਿਰ ਤਿੰਨ ਵਜੇ ਤਕ 60.40 ਫੀਸਦੀ ਵੋਟਾਂ ਪਈਆਂ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਵੋਟਿੰਗ ਦੇ ਆਖਰੀ ਗੇੜ ਵਿੱਚ ਆਪਣੀ ਵੋਟ ਪਾਉਣ ਅਤੇ ਇੱਕ ਨਵਾਂ ਵੋਟਿੰਗ ਰਿਕਾਰਡ ਕਾਇਮ ਕਰਨ। ਪ੍ਰਧਾਨ ਮੰਤਰੀ ਨੇ ਐਕਸ ’ਤੇੇ ਕਿਹਾ, ‘‘ਅੱਜ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦਾ ਦੂਜਾ ਅਤੇ ਆਖਰੀ ਗੇੜ ਹੈ। ਮੈਂ ਸਾਰੇ ਵੋਟਰਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਇੱਕ ਨਵਾਂ ਵੋਟਿੰਗ ਰਿਕਾਰਡ ਕਾਇਮ ਕਰਨ ਦੀ ਅਪੀਲ ਕਰਦਾ ਹਾਂ। ਮੈਂ ਖਾਸ ਤੌਰ ’ਤੇ ਰਾਜ ਦੇ ਆਪਣੇ ਨੌਜਵਾਨ ਦੋਸਤਾਂ ਨੂੰ, ਜੋ ਪਹਿਲੀ ਵਾਰ ਵੋਟ ਪਾ ਰਹੇ ਹਨ, ਨੂੰ ਨਾ ਸਿਰਫ਼ ਖੁਦ ਵੋਟ ਪਾਉਣ, ਸਗੋਂ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕਰਦਾ ਹਾਂ।’’

Advertisement

ਉਧਰ ਨਿਤੀਸ਼ ਕੁਮਾਰ ਨੇ ਕਿਹਾ ਕਿ ਵੋਟਿੰਗ ‘‘ਨਾ ਸਿਰਫ਼ ਸਾਡਾ ਅਧਿਕਾਰ ਹੈ, ਸਗੋਂ ਇੱਕ ਜ਼ਿੰਮੇਵਾਰੀ ਵੀ ਹੈ।’’ ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਵੋਟਰਾਂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।’’

ਦੂਜੇ ਗੇੜ ਦੀ ਪੋਲਿੰਗ ਨੂੰ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਛੋਟੇ ਐਨਡੀਏ ਭਾਈਵਾਲਾਂ ਹਿੰਦੁਸਤਾਨੀ ਅਵਾਮ ਮੋਰਚਾ ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਦੇ ਰਾਸ਼ਟਰੀ ਲੋਕ ਮੋਰਚਾ ਲਈ ਤਾਕਤ ਦੀ ਇੱਕ ਸੱਚੀ ਪਰਖ ਵਜੋਂ ਦੇਖਿਆ ਜਾ ਰਿਹਾ ਹੈ।

ਦੂਜੇ ਗੇੜ ’ਚ ਜਿਨ੍ਹਾਂ ਜ਼ਿਲ੍ਹਿਆਂ ’ਚ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ’ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸੀਤਾਮੜ੍ਹੀ, ਮਧੂਬਨੀ, ਸੁਪੌਲ, ਅਰਰੀਆ ਤੇ ਕਿਸ਼ਨਗੰਜ ਸ਼ਾਮਲ ਹਨ। ਪੂਰੇ ਸੂਬੇ ’ਚ ਵੱਡੇ ਪੱਧਰ ’ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਪੋਲਿੰਗ ਦੌਰਾਨ ਚਾਰ ਲੱਖ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਹਨ। ਜ਼ਿਆਦਾਤਰ ਜ਼ਿਲ੍ਹੇ ਸੀਮਾਂਚਲ ਖੇਤਰ ’ਚ ਆਉਂਦੇ ਹਨ ਜਿੱਥੇ ਮੁਸਲਿਮ ਆਬਾਦੀ ਵੱਧ ਹੈ। ਇਹ ਗੇੜ ਸੱਤਾ ਤੇ ਵਿਰੋਧੀ ਧਿਰ, ਦੋਹਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇੱਕ ਪਾਸੇ ਮਹਾਗੱਠਜੋੜ ਘੱਟ ਗਿਣਤੀ ਭਾਈਚਾਰੇ ਦੀ ਹਮਾਇਤ ’ਤੇ ਭਰੋਸਾ ਕਰ ਰਿਹਾ ਹੈ, ਦੂਜੇ ਪਾਸੇ ਐੱਨਡੀਏ ਵਿਰੋਧੀ ਧਿਰ ’ਤੇ ‘ਘੁਸਪੈਠੀਆਂ ਦੀ ਰਾਖੀ’ ਦਾ ਦੋਸ਼ ਲਾ ਰਿਹਾ ਹੈ।

ਦੁਪਹਿਰ 1 ਵਜੇ ਤੱਕ 47.62 ਫੀਸਦੀ ਵੋਟਿੰਗ

November 11, 2025 2:19 pm

ਬਿਹਾਰ ਦੇ 122 ਵਿਧਾਨ ਸਭਾ ਹਲਕਿਆਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ ਤੇ 3.7 ਕਰੋੜ ਵੋਟਰਾਂ ਵਿੱਚੋਂ 47.62 ਫੀਸਦੀ ਵੋਟਰਾਂ ਨੇ ਦੁਪਹਿਰ 1 ਵਜੇ ਤੱਕ ਵੋਟ ਪਾ ਦਿੱਤੀ ਹੈ। ਦੂਜੇ ਪੜਾਅ ਵਿੱਚ ਨਿਤੀਸ਼ ਕੁਮਾਰ ਦੇ ਮੰਤਰੀ ਮੰਡਲ ਦੇ ਅੱਠ ਮੰਤਰੀ ਚੋਣ ਮੈਦਾਨ ਵਿੱਚ ਹਨ। ਇਸ ਕਰ ਕੇ ਇਹ ਚੋਣ ਸੱਤਾਧਾਰੀ ਐਨਡੀਏ ਤੇ ਵਿਰੋਧੀ ਧਿਰ ਇੰਡੀਆ ਗਠਜੋੜ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

'ਪਹਿਲੇ ਪੜਾਅ ਵਿੱਚ ਸਾਡੇ ਦਰਵਾਜ਼ੇ 'ਤੇ ਦਸਤਕ ਦੇਣ ਵਾਲੀ ਤਬਦੀਲੀ ਹੁਣ ਬਦਲਾਅ ਦੀ ਵੱਡੀ ਲਹਿਰ ਵਿੱਚ ਬਦਲ ਰਹੀ ਹੈ': ਆਰਜੇਡੀ ਸੰਸਦ ਮੈਂਬਰ ਮਨੋਜ ਝਾਅ

November 11, 2025 12:08 pm

ਬਿਹਾਰ ਵਿਚ ਤਬਦੀਲੀ ਦਾ ਵੇਲਾ: ਖੜਗੇ

November 11, 2025 12:07 pm

ਬਿਹਾਰ ਦੇ ਨਵਾਦਾ ਵਿੱਚ ਬੂਥ ਨੇੜੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਝੜਪ

November 11, 2025 11:03 am

ਨਵਾਦਾ ਦੇ ਐਸਪੀ ਅਭਿਨਵ ਧੀਮਾਨ ਖ਼ਬਰ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੋਲਿੰਗ ਬੂਥ ਤੋਂ ਲਗਪਗ 1.5 ਕਿਲੋਮੀਟਰ ਦੂਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਇੱਕ ਮਾਮੂਲੀ ਝੜਪ ਹੋਈ। ਸਬੰਧਤ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀ ਮੌਕੇ 'ਤੇ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਲਾਕੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਵੋਟਿੰਗ ਸੁਚਾਰੂ ਢੰਗ ਨਾਲ ਚੱਲ ਰਹੀ ਹੈ।" ਉਨ੍ਹਾਂ ਕਿਹਾ ਕਿ ਚੋਣ ਡਿਊਟੀ ਵਿੱਚ ਲੱਗੇ ਇੱਕ ਸਰਕਾਰੀ ਵਾਹਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਦਾਅਵਾ ਕੀਤਾ ਗਿਆ ਹੈ ਕਿ ਨੁਕਸਾਨਿਆ ਗਿਆ ਵਾਹਨ ਇੱਕ ਨਿੱਜੀ ਵਾਹਨ ਹੈ ਅਤੇ ਇਸ ਦਾ ਚੋਣ ਡਿਊਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਬਿਹਾਰ ਦੇ ਲੋਕ ਜਮਹੂਰੀਅਤ ਤੇ ਸੰਵਿਧਾਨ ਦੀ ਸੁਰੱਖਿਆ ਲਈ ਵੋਟ ਪਾਉਣ: ਪ੍ਰਿਯੰਕਾ ਗਾਂਧੀ

November 11, 2025 11:03 am

ਸਵੇਰੇ 9 ਵਜੇ ਤੱਕ 14.55 ਫੀਸਦ ਪੋਲਿੰਗ

November 11, 2025 10:09 am

ਇੱਕ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਵਿੱਚ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਵੋਟਿੰਗ ਦੇ ਪਹਿਲੇ ਦੋ ਘੰਟਿਆਂ ਵਿੱਚ 3.7 ਕਰੋੜ ਵੋਟਰਾਂ ਵਿੱਚੋਂ ਕੁੱਲ 14.55 ਪ੍ਰਤੀਸ਼ਤ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਗਯਾ ਜੀ ਜ਼ਿਲ੍ਹੇ ਵਿੱਚ ਹੁਣ ਤੱਕ ਸਭ ਤੋਂ ਵੱਧ 15.97 ਵੋਟਿੰਗ ਫੀਸਦ ਦਰਜ ਕੀਤੀ ਗਈ, ਇਸ ਤੋਂ ਬਾਅਦ ਕਿਸ਼ਨਗੰਜ (15.81) ਅਤੇ ਜਮੂਈ (15.77) ਹਨ। ਭਾਗਲਪੁਰ ਜ਼ਿਲ੍ਹੇ ਵਿੱਚ ਸਵੇਰੇ 9 ਵਜੇ ਤੱਕ ਸਭ ਤੋਂ ਘੱਟ 13.43 ਫੀਸਦ ਵੋਟਿੰਗ ਦਰਜ ਕੀਤੀ ਗਈ।

ਵੋਟਿੰਗ ਨਾ ਸਿਰਫ਼ ਸਾਡਾ ਅਧਿਕਾਰ ਬਲਕਿ ਜ਼ਿੰਮੇਵਾਰੀ ਹੈ: ਨਿਤੀਸ਼

November 11, 2025 8:39 am

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਬਿਹਾਰ ਦੇ ਲੋਕਾਂ ਨੂੰ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ‘‘ਨਾ ਸਿਰਫ਼ ਸਾਡਾ ਅਧਿਕਾਰ ਹੈ, ਸਗੋਂ ਇੱਕ ਜ਼ਿੰਮੇਵਾਰੀ ਵੀ ਹੈ।’’ ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਵੋਟਰਾਂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੋਟਰਾਂ ਨੂੰ ਵੋਟਿੰਗ ਦਾ ਨਵਾਂ ਰਿਕਾਰਡ ਕਾਇਮ ਕਰਨ ਦੀ ਅਪੀਲ

November 11, 2025 8:39 am

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਦੇ ਆਖਰੀ ਗੇੜ ਵਿੱਚ ਆਪਣੀ ਵੋਟ ਪਾਉਣ ਅਤੇ ਇੱਕ ਨਵਾਂ ਵੋਟਿੰਗ ਰਿਕਾਰਡ ਕਾਇਮ ਕਰਨ। ਪ੍ਰਧਾਨ ਮੰਤਰੀ ਨੇ ਐਕਸ ’ਤੇੇ ਕਿਹਾ, ‘‘ਅੱਜ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦਾ ਦੂਜਾ ਅਤੇ ਆਖਰੀ ਗੇੜ ਹੈ। ਮੈਂ ਸਾਰੇ ਵੋਟਰਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਇੱਕ ਨਵਾਂ ਵੋਟਿੰਗ ਰਿਕਾਰਡ ਕਾਇਮ ਕਰਨ ਦੀ ਅਪੀਲ ਕਰਦਾ ਹਾਂ। ਮੈਂ ਖਾਸ ਤੌਰ ’ਤੇ ਰਾਜ ਦੇ ਆਪਣੇ ਨੌਜਵਾਨ ਦੋਸਤਾਂ ਨੂੰ, ਜੋ ਪਹਿਲੀ ਵਾਰ ਵੋਟ ਪਾ ਰਹੇ ਹਨ, ਨੂੰ ਨਾ ਸਿਰਫ਼ ਖੁਦ ਵੋਟ ਪਾਉਣ, ਸਗੋਂ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕਰਦਾ ਹਾਂ।’’

ਪ੍ਰਸ਼ਾਂਤ ਕਿਸ਼ੋਰ ਵੱਲੋਂ ਆਖਰੀ ਗੇੜ ’ਚ ਰਿਕਾਰਡ ਤੋੜ ਵੋਟਿੰਗ ਦੀ ਅਪੀਲ

November 11, 2025 8:20 am

ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ਦੇ ਲੋਕਾਂ ਨੂੰ ਦੂਜੇ ਤੇ ਆਖਰੀ ਗੇੜ ਦੀ ਪੋਲਿੰਗ ਵਿਚ ਰਿਕਾਰਡਅ ਵੋਟਿੰਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਮੈਂ ਬਿਹਾਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਜ ਆਖਰੀ ਗੇੜ ਵਿਚ ਵੋਟਿੰਗ ਦੇ ਰਿਕਾਰਡ ਨੂੰ ਤੋੜਨ। ਬਿਹਾਰ ਵਿੱਚ ਬਦਲਾਅ ਲਈ ਵੋਟ ਦਿਓ। ਆਪਣੇ ਬੱਚਿਆਂ ਦੀ ਸਿੱਖਿਆ ਅਤੇ ਰੁਜ਼ਗਾਰ ਲਈ ਵੋਟ ਦਿਓ। ਪਹਿਲੇ ਪੜਾਅ ਨਾਲੋਂ ਵੀ ਵੱਧ ਗਿਣਤੀ ਵਿੱਚ ਵੋਟ ਦਿਓ ਤਾਂ ਜੋ 14 ਨਵੰਬਰ ਨੂੰ ਬਿਹਾਰ ਵਿੱਚ ਇੱਕ ਨਵੀਂ ਵਿਵਸਥਾ ਬਣਾਈ ਜਾ ਸਕੇ। ਇੱਕ ਵਿਵਸਥਾ ਜੋ ਤੁਹਾਡੇ ਬੱਚਿਆਂ ਲਈ ਸਿੱਖਿਆ ਅਤੇ ਰੁਜ਼ਗਾਰ ਪ੍ਰਦਾਨ ਕਰਦੀ ਹੈ। ਜੇਕਰ ਤੁਸੀਂ ਅੱਜ ਗਲਤੀ ਕਰਦੇ ਹੋ, ਜੇਕਰ ਤੁਸੀਂ ਅੱਜ ਇਸ ਮੌਕੇ ਨੂੰ ਗੁਆ ਦਿੰਦੇ ਹੋ, ਤਾਂ ਤੁਹਾਨੂੰ ਅਗਲੇ ਪੰਜ ਸਾਲ ਉਸੇ ਵਿਵਸਥਾ ਨਾਲ ਬਿਤਾਉਣੇ ਪੈਣਗੇ ਜੋ ਤੁਹਾਨੂੰ ਪਰੇਸ਼ਾਨ ਕਰਦੀ ਹੈ, ਭ੍ਰਿਸ਼ਟਾਚਾਰ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੈ। ਮੈਂ ਅੱਜ ਵੋਟ ਪਾਉਣ ਜਾ ਰਿਹਾ ਹਾਂ।" ਦਿੱਲੀ ਵਿਚ ਧਮਾਕੇ ਦੇ ਮੱਦੇਨਜ਼ਰ ਬਿਹਾਰ ਪੁਲੀਸ ਵੱਲੋਂ ਜਾਰੀ ਚੇਤਾਵਨੀ ਦੇ ਹਵਾਲੇ ਨਾਲ ਕਿਸ਼ੋਰ ਨੇ ਕਿਹਾ, "ਚੋਣਾਂ ਦੌਰਾਨ ਅਜਿਹੀਆਂ ਚੀਜ਼ਾਂ ਆਮ ਹਨ। ਬਿਹਾਰ ਦੇ ਲੋਕਾਂ ਨੂੰ ਇਸ ਤੋਂ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ। ਇਹ ਬਿਹਾਰ ਵਿੱਚ ਇੱਕ ਚੋਣ ਹੈ। ਵੋਟਿੰਗ ਬਿਹਾਰ ਦੇ ਮੁੱਦਿਆਂ 'ਤੇ ਅਧਾਰਤ ਹੋਣੀ ਚਾਹੀਦੀ ਹੈ। ਸੁਰੱਖਿਆ ਲਈ, ਬਿਹਾਰ ਅਤੇ ਦੇਸ਼ ਦੇ ਲੋਕਾਂ ਨੇ ਸੰਸਦ ਲਈ ਲੋਕਾਂ ਨੂੰ ਚੁਣਿਆ ਹੈ। ਅਸੀਂ ਸਾਰੇ ਸਰਕਾਰ ਅਤੇ ਸੰਸਦ ਦੇ ਨਾਲ ਖੜ੍ਹੇ ਹਾਂ। ਸਰਕਾਰ ਜੋ ਵੀ ਜ਼ਰੂਰੀ ਕਾਰਵਾਈ ਕਰੇਗੀ।’’

ਬਿਹਾਰ ਵਿਚ ਵੋਟਿੰਗ ਸ਼ੁਰੂ

November 11, 2025 7:38 am

ਬਿਹਾਰ ਵਿਚ ਅਸੈਂਬਲੀ ਚੋਣਾਂ ਦੇ ਦੂਜੇ ਗੇੜ ਲਈ ਸਵੇਰੇ 7 ਵਜੇ ਪੋਲਿੰਗ ਸ਼ੁਰੂ

This Live Blog has Ended
Advertisement
×