Women's World Cup : ਭਾਰਤ ਬਨਾਮ ਸ਼੍ਰੀਲੰਕਾ: ਸ੍ਰੀਲੰਕਾ ਨੂੰ 270 ਦੋੜਾਂ ਦਾ ਟੀਚਾ
Women's World Cup: ਮਹਿਲਾ ਵਨਡੇ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਗੁਹਾਟੀ ਵਿੱਚ ਚੱਲ ਰਹੇ ਮੈਚ ਵਿੱਚ ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦਾ ਸਕੋਰ 46 ਓਵਰਾਂ ਤੋਂ ਬਾਅਦ 251/7 ਹੈ। ਦੀਪਤੀ ਸ਼ਰਮਾ ਅਤੇ ਸਨੇਹ ਰਾਣਾ ਅਜੇਤੂ ਹਨ। ਦੀਪਤੀ ਸ਼ਰਮਾ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਖੇਡ ਰਹੀ ਹੈ।
ਅਮਨਜੋਤ ਕੌਰ 57 ਦੌੜਾਂ ਬਣਾ ਕੇ ਆਊਟ ਹੋ ਗਈ। ਉਸਨੂੰ ਉਦੇਸ਼ਿਕਾ ਪ੍ਰਬੋਧਨੀ ਦੇ ਗੇਂਦ 'ਤੇ ਵਿਸ਼ਮੀ ਗੁਣਾਰਤਨੇ ਨੇ ਕੈਚ ਕਰਵਾ ਲਿਆ। ਪ੍ਰਬੋਧਨੀ ਨੇ ਸੈਂਕੜਾ ਸਾਂਝੇਦਾਰੀ ਤੋੜੀ।
ਮਹਿਲਾ ਵਨਡੇ ਵਿਸ਼ਵ ਕੱਪ ਦਾ ਪਹਿਲਾ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਗੁਹਾਟੀ ਵਿੱਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਦਾ ਸਕੋਰ 257/7 ਹੋ ਗਿਆ ਹੈ। ਕਪਤਾਨ ਹਰਮਨਪ੍ਰੀਤ ਦੀ ਅਗਵਾਈ ਵਿੱਚ ਭਾਰਤ ਆਪਣਾ ਪਹਿਲਾ ਆਈਸੀਸੀ ਖਿਤਾਬ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤੀ ਟੀਮ ਨੇ 39ਵੇਂ ਓਵਰ ਵਿੱਚ 200 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ। ਟੀਮ ਨੇ 7 ਵਿਕਟਾਂ ਗੁਆ ਦਿੱਤੀਆਂ ਸਨ।
ਚਮਾਰੀ ਅਟਾਪੱਟੂ ਆਪਣੇ 59ਵੇਂ ਵਨਡੇ ਵਿੱਚ ਸ਼੍ਰੀਲੰਕਾ ਦੀ ਕਪਤਾਨੀ ਕਰ ਰਹੀ ਹੈ, ਜਿਸ ਨਾਲ ਉਹ ਸਭ ਤੋਂ ਵੱਧ ਵਨਡੇ ਕਪਤਾਨੀ ਕਰਨ ਵਾਲੇ ਖਿਡਾਰੀਆਂ ਦੇ ਮਾਮਲੇ ਵਿੱਚ ਸ਼ਸ਼ੀਕਲਾ ਸਿਰੀਵਰਧਨੇ ਨੂੰ ਪਿੱਛੇ ਛੱਡ ਰਹੀ ਹੈ।
ਪਲੇਇੰਗ ਇਲੈਵਨ:
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਪ੍ਰਤੀਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਮਨਜੋਤ ਕੌਰ, ਸਨੇਹ ਰਾਣਾ, ਕ੍ਰਾਂਤੀ ਗੌੜ ਅਤੇ ਸ਼੍ਰੀ ਚਰਨੀ।
ਸ਼੍ਰੀਲੰਕਾ: ਚਮਾਰੀ ਅਟਾਪੱਟੂ (ਕਪਤਾਨ), ਹਸੀਨੀ ਪਰੇਰਾ, ਹਰਸ਼ਿਤਾ ਸਮਰਾਵਿਕਰਮਾ, ਵਿਸ਼ਮੀ ਗੁਣਾਰਤਨੇ, ਕਵੀਸ਼ਾ ਦਿਲਹਾਰੀ, ਨੀਲਕਸ਼ੀ ਡੀ ਸਿਲਵਾ, ਅਨੁਸ਼ਕਾ ਸੰਜੀਵਾਨੀ (ਵਿਕਟਕੀਪਰ), ਅਚਿਨੀ ਕੁਲਸੂਰੀਆ, ਸੁਗੰਦੀਕਾ ਕੁਮਾਰੀ, ਉਦੇਸ਼ਿਕਾ ਪ੍ਰਬੋਧਨੀ ਅਤੇ ਇਨੋਕਾ।