Women's World Cup : ਭਾਰਤ ਨੇ ਪਹਿਲੇ ਮੈਚ ’ਚ ਸ੍ਰੀਲੰਕਾ ਨੂੰ 59 ਦੌੜਾਂ ਨਾਲ ਹਰਾਇਆ
Women's World Cup:
ਇੱਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਅੱਜ ਭਾਰਤ ਨੇ ਸ੍ਰੀਲੰਕਾ ਨੂੰ 59 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 269 ਦੌੜਾਂ ਬਣਾਈਆਂ ਜਦਕਿ ਸ੍ਰੀਲੰਕਾ ਦੀ ਪੂਰੀ ਟੀਮ 45.4 ਓਵਰਾਂ ਵਿਚ 211 ਦੌੜਾਂ ਬਣਾ ਆਊਟ ਹੋ ਗਈ। ਭਾਰਤ ਵਲੋਂ ਗੇਂਦਬਾਜ਼ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਹਾਸਲ ਕੀਤੀਆਂ।
ਗੁਹਾਟੀ ਵਿੱਚ ਸ੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮਹਿਲਾ ਵਿਸ਼ਵ ਕੱਪ ਦੇ ਮੈਚ ਵਿਚ ਅੱਜ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 269 ਦੌੜਾਂ ਬਣਾਈਆਂ। ਸ੍ਰੀਲੰਕਾ ਦੀ ਪਹਿਲੀ ਵਿਕਟ ਹਸਨੀ ਪਰੇਰਾ ਵਜੋਂ ਡਿੱਗੀ। ਉਸ ਨੇ 14 ਦੌੜਾਂ ਬਣਾਈਆਂ ਤੇ ਉਸ ਨੂੰ ਕਰਾਂਤੀ ਨੇ ਕਲੀਨ ਬੋਲਡ ਕੀਤਾ। ਇਸ ਤੋਂ ਬਾਅਦ ਸ੍ਰੀਲੰਕਾ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਗਈਆਂ ਤੇ ਭਾਰਤ ਨੇ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਇੱਕ ਸਮੇਂ ਟੀਮ ਇੰਡੀਆ ਦਾ ਸਕੋਰ 124/6 ਸੀ। ਇੱਥੇ, ਦੀਪਤੀ ਸ਼ਰਮਾ (53) ਅਤੇ ਅਮਨਜੋਤ ਕੌਰ (57 ਦੌੜਾਂ) ਨੇ ਸੈਂਕੜੇ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦਾ ਸਕੋਰ 250 ਤੋਂ ਪਾਰ ਪਹੁੰਚਾਇਆ। ਸ੍ਰੀਲੰਕਾ ਲਈ ਇਨੋਕਾ ਰਾਣਾਵੀਰਾ ਨੇ 4 ਵਿਕਟਾਂ ਹਾਸਲ ਕੀਤੀਆਂ।
ਭਾਰਤੀ ਪਾਰੀ ਦੌਰਾਨ ਤਿੰਨ ਵਾਰ ਮੀਂਹ ਪਿਆ, ਜਿਸ ਕਾਰਨ ਮੈਚ ਤਿੰਨ ਓਵਰਾਂ ਦਾ ਘਟਾ ਦਿੱਤਾ ਗਿਆ।
ਚਮਾਰੀ ਅਟਾਪੱਟੂ ਨੇ ਆਪਣੇ 59ਵੇਂ ਵਨਡੇਅ ਵਿੱਚ ਸ੍ਰੀਲੰਕਾ ਦੀ ਕਪਤਾਨੀ ਕੀਤੀ ਜਿਸ ਨਾਲ ਉਸ ਨੇ ਸਭ ਤੋਂ ਵੱਧ ਵਨਡੇਅ ਕਪਤਾਨੀ ਕਰਨ ਵਾਲੇ ਖਿਡਾਰੀਆਂ ਦੇ ਮਾਮਲੇ ਵਿੱਚ ਸ਼ਸ਼ੀਕਲਾ ਸਿਰੀਵਰਧਨੇ ਨੂੰ ਪਿੱਛੇ ਛੱਡ ਦਿੱਤਾ ਹੈ।
