ਦੂਜਾ ਟੈਸਟ: ਭਾਰਤ ਨੂੰ ਕਲੀਨ ਸਵੀਪ ਦਾ ਖ਼ਤਰਾ; ਭਾਰਤ ਦਾ ਸਕੋਰ 27/2
ਦੱਖਣੀ ਅਫਰੀਕਾ ਨੂੰ ਹਾਰ ਤੋਂ ਬਚਣ ਲਈ ਅੱਠ ਵਿਕਟਾਂ ਦੀ ਲੋੜ
ਭਾਰਤੀ ਗੇਂਦਬਾਜ ਰਵਿੰਦਰ ਜਡੇਜਾ ਸਾਥੀ ਖਿਡਾਰੀਆਂ ਨਾਲ ਦੱਖਣੀ ਅਫਰੀਕਾ ਦੇ ਬੱਲੇਬਾਜ਼ ਏਡਨ ਮਾਰਕਰਾਮ ਨੂੰ ਆਊਟ ਕਰਨ ਦੀ ਖੁਸ਼ੀ ਸਾਂਝੀ ਕਰਦਾ ਹੋਇਆ। ਫੋਟੋ: ਪੀਟੀਆਈ
Advertisement
ਭਾਰਤੀ ਟੀਮ ਦੱਖਣੀ ਅਫਰੀਕਾ ਵਿਰੁੱਧ ਗੁਹਾਟੀ ਟੈਸਟ ਵਿੱਚ ਹਾਰ ਅਤੇ ਕਲੀਨ ਸਵੀਪ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਮੰਗਲਵਾਰ ਨੂੰ ਦੱਖਣੀ ਅਫਰੀਕਾ ਵੱਲੋਂ ਦਿੱਤੇ 549 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ ਚੌਥੇ ਦਿਨ 27 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ। ਭਾਰਤ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 2 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 27 ਦੌੜਾਂ ਬਣਾਈਆਂ। ਸਾਈ ਸੁਦਰਸ਼ਨ ਅਤੇ ਕੁਲਦੀਪ ਯਾਦਵ ਨਾਬਾਦ ਰਹੇ। ਓਪਨਰ ਯਸ਼ਸਵੀ ਜੈਸਵਾਲ 13 ਅਤੇ ਕੇਐਲ ਰਾਹੁਲ 6 ਦੌੜਾਂ ਬਣਾ ਕੇ ਆਊਟ ਹੋਏ।
ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ 260/5 ’ਤੇ ਐਲਾਨ ਦਿੱਤੀ। ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 489 ਦੌੜਾਂ ਬਣਾਈਆਂ ਸਨ। ਜਵਾਬ ਵਿੱਚ, ਭਾਰਤ ਦੀ ਪਹਿਲੀ ਪਾਰੀ 201 ਦੌੜਾਂ ’ਤੇ ਸਿਮਟ ਗਈ। ਇਸ ਤਰ੍ਹਾਂ, ਭਾਰਤ ਨੂੰ ਟੈਸਟ ਜਿੱਤਣ ਲਈ 549 ਦੌੜਾਂ ਦਾ ਟੀਚਾ ਮਿਲਿਆ।
Advertisement
ਦੱਖਣੀ ਅਫਰੀਕਾ ਨੇ ਪਹਿਲਾ ਟੈਸਟ ਮੈਚ 30 ਦੌੜਾਂ ਨਾਲ ਜਿੱਤਿਆ ਸੀ। ਜੇਕਰ ਟੀਮ ਗੁਹਾਟੀ ਟੈਸਟ ਵੀ ਜਿੱਤ ਜਾਂਦੀ ਹੈ, ਤਾਂ ਉਹ 25 ਸਾਲਾਂ ਬਾਅਦ ਭਾਰਤ ਵਿੱਚ ਭਾਰਤ ਵਿਰੁੱਧ ਲੜੀ ਜਿੱਤਣ ਅਤੇ ਕਲੀਨ ਸਵੀਪ ਪ੍ਰਾਪਤ ਕਰਨ ਵਿੱਚ ਸਫਲ ਹੋਵੇਗੀ। ਦੱਖਣੀ ਅਫਰੀਕਾ ਨੇ ਸਾਲ 2000 ਵਿੱਚ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਭਾਰਤ ਨੂੰ 2-0 ਨਾਲ ਹਰਾਇਆ ਸੀ। ਪੰਜਵੇਂ ਦਿਨ ਦਾ ਖੇਡ ਸਵੇਰੇ 9 ਵਜੇ ਸ਼ੁਰੂ ਹੋਵੇਗਾ।
Advertisement
