ਦੂਜਾ ਇਕ ਰੋਜ਼ਾ: ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ
ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਖਿਲਾਫ਼ ਦੂਜੇ ਇਕ ਰੋਜ਼ਾ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਮਹਿਮਾਨ ਟੀਮ ਪਹਿਲਾ ਇਕ ਰੋਜ਼ਾ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ।
ਪਹਿਲੇ ਮੈਚ ਵਾਂਗ ਦੂਜਾ ਇਕ ਰੋਜ਼ਾ ਵੀ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਵੀ ਖੇਡਿਆ ਜਾ ਰਿਹਾ ਹੈ।
ਆਸਟਰੇਲੀਆ ਦੇ ਸੱਦੇ ’ਤੇ ਭਾਰਤ ਲਈ ਸਮ੍ਰਿਤੀ ਮੰਧਾਨਾ ਅਤੇ ਪ੍ਰਤੀਕਾ ਰਾਵਲ ਨੇ ਪਾਰੀ ਦੀ ਸ਼ੁਰੂਆਤ ਕੀਤੀ। ਜੇਮੀਮਾ ਰੌਡਰਿਗਜ਼ ਅੱਜ ਦੇ ਮੈਚ ਵਿੱਚ ਨਹੀਂ ਖੇਡ ਰਹੀ, ਉਸ ਦੀ ਥਾਂ ਤੇਜਲ ਹਸਾਬਨਿਸ ਨੂੰ ਟੀਮ ਵਿਚ ਥਾਂ ਮਿਲੀ ਹੈ। ਜੇਮੀਮਾ ਨੂੰ ਵਾਇਰਲ ਬੁਖਾਰ ਕਾਰਨ ਬਾਹਰ ਬੈਠਣਾ ਪਿਆ ਹੈ। ਉਹ ਅਗਲੇ ਮੈਚ ਲਈ ਵੀ ਪਲੇਇੰਗ ਇਲੈਵਨ ਦਾ ਹਿੱਸਾ ਵੀ ਨਹੀਂ ਹੋਵੇਗੀ।
ਦੋਵਾਂ ਟੀਮਾਂ ਦੀਆਂ ਖਿਡਾਰਨਾਂ:
ਭਾਰਤੀ ਟੀਮ: ਸਮ੍ਰਿਤੀ ਮੰਧਾਨਾ, ਪ੍ਰਤੀਕਾ ਰਾਵਲ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਸਨੇਹ ਰਾਣਾ, ਅਰੁੰਧਤੀ ਰੈੱਡੀ, ਰਾਧਾ ਯਾਦਵ, ਰੇਣੂਕਾ ਸਿੰਘ ਠਾਕੁਰ, ਅਤੇ ਕ੍ਰਾਂਤੀ ਗੌਡ।
ਆਸਟਰੇਲੀਅਨ ਟੀਮ: ਐਲਿਸਾ ਹੀਲੀ (ਵਿਕਟਕੀਪਰ/ਕਪਤਾਨ), ਜਾਰਜੀਆ ਵੋਲ, ਐਲਿਸ ਪੈਰੀ, ਬੈਥ ਮੂਨੀ, ਐਨਾਬੇਲ ਸਦਰਲੈਂਡ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਜਾਰਜੀਆ ਵੇਅਰਹੈਮ, ਅਲਾਨਾ ਕਿੰਗ, ਡਾਰਸੀ ਬ੍ਰਾਊਨ ਅਤੇ ਮੇਗਨ ਸ਼ੂਟ।