ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Ind Vs Aus Squad :ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ; ਸ਼ੁਭਮਨ ਗਿੱਲ ਹੋਣਗੇ ਕਪਤਾਨ

ਬੀਸੀਸੀਆਈ ਵੱਲੋਂ ਟੈਸਟ ਅਤੇ ਟੀ20 ਲਈ ਟੀਮਾਂ ਦਾ ਐਲਾਨ; ਰੋਹਿਤ ਤੋਂ ਲਈ ਗਈ ਕਪਤਾਨੀ
ਸ਼ੁਭਮਨ ਗਿੱਲ ਫਾਈਲ ਫੋਟੋ।
Advertisement

India tour of Australia: ਬੀਸੀਸੀਆਈ ( BCCI) ਨੇ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੈਸਟ ਅਤੇ ਟੀ-20 ਇੰਟਰਨੈਸ਼ਨਲ ਦਾ ਹਿੱਸਾ ਰਹਿ ਚੁੱਕੇ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਨਡੇ ਟੀਮ ਦਾ ਹਿੱਸਾ ਹਨ। ਹਾਲਾਂਕਿ ਰੋਹਿਤ ਸ਼ਰਮਾ ਹੁਣ ਕਪਤਾਨੀ ਕਰਦੇ ਹੋਏ ਨਜ਼ਰ ਨਹੀਂ ਆਉਣਗੇ। ਹੁਣ ਉਨ੍ਹਾਂ ਦੀ ਥਾਂ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਗਿਆ ਹੈ। ਗਿੱਲ ਭਾਰਤ ਦੀ ਟੈਸਟ ਟੀਮ ਦੇ ਕਪਤਾਨ ਹਨ।

ਉੱਥੇ ਹੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਭਾਰਤੀ ਵਨਡੇ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਸਿਰਾਜ, ਨਿਤੀਸ਼ ਕੁਮਾਰ ਅਤੇ ਧਰੁਵ ਜੁਰੇਲ ਨੂੰ ਵੀ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕੇ.ਐੱਲ ਰਾਹੁਲ ਅਤੇ ਧਰੁਵ ਜੁਰੇਲ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਹਾਲਾਂਕਿ ਰਵਿੰਦਰ ਜਡੇਜਾ ਨੂੰ ਵਨਡੇ ਟੀਮ ਵਿੱਚ ਜਗ੍ਹਾ ਨਹੀਂ ਮਿਲੀ।

Advertisement

ਸਭ ਤੋਂ ਹੈਰਾਨੀਜਨਕ ਹੈ ਕਿ ਹਾਰਦਿਕ ਦਾ ਨਾਮ ਵਨਡੇ ਅਤੇ ਟੀ-20 ਦੋਵਾਂ ਟੀਮਾਂ ਵਿੱਚ ਸ਼ਾਮਲ ਨਹੀਂ ਹੈ। ਉਸ ਨੂੰ ਵਨਡੇ ਟੀਮ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਅਤੇ ਏਸ਼ੀਆ ਕੱਪ ਵਿੱਚ ਉਸਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਵਜੂਦ ਉਸਨੂੰ ਟੀ-20 ਟੀਮ ਵਿੱਚ ਨਹੀਂ ਚੁਣਿਆ ਗਿਆ।ਹਾਲਾਂਕਿ, ਉਸ ਨੂੰ ਏਸ਼ੀਆ ਕੱਪ ਦੌਰਾਨ ਸੱਟ ਲੱਗ ਗਈ ਸੀ, ਜਿਸ ਕਾਰਨ ਉਸਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ।

ਭਾਰਤ ਦੀ ਵਨਡੇ ਟੀਮ:

ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸਿਦ ਕ੍ਰਿਸ਼ਨ, ਧਰੁਵ ਜੁਰੇਲ ਜੈਪਰ, ਧਰੁਵ ਜੁਰੇਲ।

ਭਾਰਤ ਦੀ ਟੀ20 ਟੀਮ:

ਸੂਰਿਆਕੁਮਾਰ ਯਾਦਵ (ਸੀ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ (ਵੀਸੀ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਡਬਲਯੂ.ਕੇ.), ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ( ਵਿਕਟਕੀਪਰ) ।

ਭਾਰਤ ਦਾ ਆਸਟ੍ਰੇਲੀਆ ਦੌਰਾ -

ਵਨਡੇ ਮੈਚ

ਟੀ-20 ਸੀਰੀਜ਼ 

Advertisement
Tags :
Australia TourCaptain GillCricket 2025cricket newsCricket UpdatesIND vs AUSIndia CricketIndian SquadPunjabi TribunePunjabi Tribune Latest NewsPunjabi Tribune NewsShubman Gillteam indiaਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂਪੰਜਾਬੀ ਟ੍ਰਿਬਿਊਨ ਤਾਜ਼ਾ ਅਪਡੇਟ
Show comments