Hockey Asia Cup : ਮਲੇਸ਼ੀਆ ਨੇ ਕੋਰੀਆ ਨੂੰ 4-1 ਨਾਲ, ਬੰਗਲਾਦੇਸ਼ ਨੇ ਚੀਨੀ ਤਾਇਪੇ ਨੂੰ 8-3 ਨਾਲ ਹਰਾਇਆ
ਇੱਥੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਬੀ ਦੇ ਦੂਜੇ ਦੌਰ ਵਿੱਚ ਮਲੇਸ਼ੀਆ ਨੇ ਕੋਰੀਆ ਨੁੂੰ 4-1 ਨਾਲ ਹਰਾ ਦਿੱਤਾ। ਜਦੋਂ ਕਿ ਬੰਗਲਾਦੇਸ਼ ਨੇ ਚੀਨੀ ਤਾਇਪੇ ਨੂੰ 8-3 ਨਾਲ ਹਰਾਇਆ। ਦੱਸ ਦਈਏ ਕਿ ਪੂਲ ਬੀ ਦੇ ਸ਼ੁਰੂਆਤੀ ਮੈਚਾਂ ਵਿੱਚ ਬੰਗਲਾਦੇਸ਼...
Advertisement
ਇੱਥੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਬੀ ਦੇ ਦੂਜੇ ਦੌਰ ਵਿੱਚ ਮਲੇਸ਼ੀਆ ਨੇ ਕੋਰੀਆ ਨੁੂੰ 4-1 ਨਾਲ ਹਰਾ ਦਿੱਤਾ। ਜਦੋਂ ਕਿ ਬੰਗਲਾਦੇਸ਼ ਨੇ ਚੀਨੀ ਤਾਇਪੇ ਨੂੰ 8-3 ਨਾਲ ਹਰਾਇਆ।
ਦੱਸ ਦਈਏ ਕਿ ਪੂਲ ਬੀ ਦੇ ਸ਼ੁਰੂਆਤੀ ਮੈਚਾਂ ਵਿੱਚ ਬੰਗਲਾਦੇਸ਼ ਨੂੰ ਮਲੇਸ਼ੀਆ ਤੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਕੋਰੀਆ ਨੇ ਚੀਨੀ ਤਾਇਪੇ ਨੂੰ 7-0 ਨਾਲ ਹਰਾਇਆ ਸੀ।
Advertisement
ਬੰਗਲਾਦੇਸ਼ 1 ਸਤੰਬਰ ਨੂੰ ਆਪਣੇ ਆਖ਼ਰੀ ਪੂਲ ਮੈਚ ਵਿੱਚ ਕੋਰੀਆ ਖਿਲਾਫ਼ ਮੁਕਾਬਲਾ ਖੇਡੇਗਾ, ਜਦਕਿ ਮਲੇਸ਼ੀਆ ਉਸੇ ਦਿਨ ਚੀਨੀ ਤਾਇਪੇ ਨਾਲ ਭਿੜੇਗਾ। ਪੀਟੀਆਈ
Advertisement