ਹਾਕੀ ਏਸ਼ੀਆ ਕੱਪ: ਭਾਰਤ ਨੇ ਜਾਪਾਨ ਨੂੰ 3-2 ਨਾਲ ਹਰਾਇਆ
ਭਲਕੇ ਆਖ਼ਰੀ ਪੂਲ ਮੈਚ ‘ਚ ਕਜ਼ਾਖਸਤਾਨ ਨਾਲ ਹੋਵੇਗਾ ਮੁਕਾਬਲਾ
Advertisement
ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਪੂਲ ਏ ’ਚ ਜਾਪਾਨ ਨੂੰ 3-2 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ।
ਹਰਮਨਪ੍ਰੀਤ ਨੇ ਪੰਜਵੇਂ ਅਤੇ 46ਵੇਂ ਮਿੰਟ ਵਿੱਚ ਗੋਲ ਕੀਤੇ, ਜਦਕਿ ਮਨਦੀਪ ਸਿੰਘ ਨੇ ਭਾਰਤ ਲਈ ਚੌਥੇ ਮਿੰਟ ’ਚ ਗੋਲ ਦਾਗ਼ਿਆ।
Advertisement
ਜਾਪਾਨ ਲਈ ਕੋਸੇਈ ਕਵਾਬੇ (Kosei Kawabe) ਨੇ 38ਵੇਂ ਅਤੇ 59ਵੇਂ ਮਿੰਟ ’ਚ ਗੋਲ ਕੀਤਾ।
ਭਾਰਤ ਨੇ ਸ਼ੁੱਕਰਵਾਰ ਨੂੰ ਆਪਣੀ ਮੁਹਿੰਮ ਦੇ ਸ਼ੁਰੂਆਤੀ ਮੈਚ ਵਿੱਚ ਚੀਨ ਨੂੰ 4-3 ਨਾਲ ਹਰਾਇਆ ਸੀ।
ਮੇਜ਼ਬਾਨ ਟੀਮ ਸੋਮਵਾਰ ਨੂੰ ਆਪਣੇ ਆਖਰੀ ਪੂਲ ਮੈਚ ਵਿੱਚ ਕਜ਼ਾਖਸਤਾਨ ਨਾਲ ਖੇਡੇਗੀ।
ਮਹਾਂਦੀਪੀ ਟੂਰਨਾਮੈਂਟ ਦਾ ਜੇਤੂ ਅਗਲੇ ਸਾਲ ਬੈਲਜੀਅਮ ਅਤੇ ਨੈਦਰਲੈਂਡ ਵੱਲੋਂ ਸਾਂਝੇ ਤੌਰ 'ਤੇ ਕਰਵਾਏ ਜਾਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ।
Advertisement