ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

BCCI ਦੀ ਸਾਲਾਨਾ ਜਨਰਲ ਮੀਟਿੰਗ 28 ਸਤੰਬਰ ਨੂੰ; ਨਵੇਂ ਪ੍ਰਧਾਨ ਦੀ ਹੋਵੇਗੀ ਚੋਣ

ਭਾਰਤੀ ਕ੍ਰਿਕਟ ਬੋਰਡ (BCCI) 28 ਸਤੰਬਰ ਨੂੰ ਇੱਥੇ ਹੋਣ ਵਾਲੀ ਸਾਲਾਨਾ ਜਨਰਲ ਮੀਟਿੰਗ (AGM) ਦੌਰਾਨ ਆਪਣੇ ਨਵੇਂ ਪ੍ਰਧਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਚੇਅਰਮੈਨ ਦੀ ਚੋਣ ਕਰੇਗਾ। ਦੱਸ ਦਈਏ ਕਿ BCCI ਦੇ ਪ੍ਰਧਾਨ ਦਾ ਅਹੁਦਾ ਇਸ ਮਹੀਨੇ ਦੇ ਸ਼ੁਰੂ ਵਿੱਚ...
Advertisement

ਭਾਰਤੀ ਕ੍ਰਿਕਟ ਬੋਰਡ (BCCI) 28 ਸਤੰਬਰ ਨੂੰ ਇੱਥੇ ਹੋਣ ਵਾਲੀ ਸਾਲਾਨਾ ਜਨਰਲ ਮੀਟਿੰਗ (AGM) ਦੌਰਾਨ ਆਪਣੇ ਨਵੇਂ ਪ੍ਰਧਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ (IPL) ਚੇਅਰਮੈਨ ਦੀ ਚੋਣ ਕਰੇਗਾ।

ਦੱਸ ਦਈਏ ਕਿ BCCI ਦੇ ਪ੍ਰਧਾਨ ਦਾ ਅਹੁਦਾ ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ (Roger Binny) ਦੇ 70 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਖਾਲੀ ਹੋ ਗਿਆ ਸੀ। ਰੋਜਰ ਨੂੰ ਅਕਤੂਬਰ 2022 ਵਿੱਚ BCCI ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।

Advertisement

BCCI ਦੇ ਸੰਵਿਧਾਨ ਅਨੁਸਾਰ ਕੋਈ ਵੀ ਅਧਿਕਾਰੀ 70 ਸਾਲ ਤੋਂ ਵੱਧ ਉਮਰ ਤੱਕ ਕੋਈ ਅਹੁਦਾ ਸੰਭਾਲ ਨਹੀਂ ਸਕਦਾ। ਆਈਪੀਐੱਲ IPL ਦੇ ਚੇਅਰਮੈਨ ਅਰੁਣ ਧੂਮਲ (Arun Dhumal) ਦੀ ਵੀ ਛੇ ਸਾਲ ਦੇ ਕਾਰਜਕਾਲ ਦੀ ਵੀ ਮਿਆਦ ਪੂਰੀ ਕਰਨ ਤੋਂ ਬਾਅਦ ਕੂਲ ਆਫ ਪੀਰੀਅਡ (cool-off period) ’ਤੇ ਜਾਣ ਦੀ ਸੰਭਾਵਨਾ ਹੈ।

ਹਾਲਾਂਕਿ BCCI ਦੇ ਸਾਰੇ ਪ੍ਰਮੁੱਖ ਅਹੁਦਿਆਂ ਲਈ ਚੋਣ ਹੋਣੀ ਹੈ ਪਰ ਅਸਲ ਵਿੱਚ ਇਹ ਮਹਿਜ਼ ਇੱਕ ਅਹੁਦੇ ਲਈ ਹੈ ਕਿਉਂਕਿ ਬਾਕੀਆਂ ਦੇ ਆਪਣੇ ਅਹੁਦਿਆਂ ’ਤੇ ਰਹਿਣ ਦੀ ਸੰਭਾਵਨਾ ਹੈ।

ਦੇਵਜੀਤ ਸੈਕੀਆ ਨੂੰ ਇਸ ਸਾਲ ਜਨਵਰੀ ਵਿੱਚ ਸਰਬਸੰਮਤੀ ਨਾਲ ਸਕੱਤਰ ਚੁਣਿਆ ਗਿਆ ਸੀ ਜਦੋਂ ਜੈ ਸ਼ਾਹ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਸੀ।

AGM ਦੇ ਏਜੰਡੇ ਵਿੱਚ ਜਨਰਲ ਬਾਡੀ ਦੇ ਇੱਕ ਪ੍ਰਤੀਨਿਧੀ ਦੀ ਚੋਣ ਅਤੇ ਸ਼ਮੂਲੀਅਤ ਦੇ ਨਾਲ-ਨਾਲ ਭਾਰਤੀ ਕ੍ਰਿਕਟਰਜ਼ ਐਸੋਸੀਏਸ਼ਨ ਦੇ ਦੋ ਪ੍ਰਤੀਨਿਧੀਆਂ ਨੂੰ ਸਰਵਉੱਚ ਕੌਂਸਲ ਵਿੱਚ ਸ਼ਾਮਲ ਕਰਨਾ ਸ਼ਾਮਲ ਹੈ।

Advertisement
Show comments