T20 ਰੈਂਕਿੰਗ: ਅਭਿਸ਼ੇਕ, ਚੱਕਰਵਰਤੀ ਤੇ ਪਾਂਡਿਆ ਨੇ ਫੇਰ ਦਿਖਾਇਆ ਦਬਦਬਾ!
ਇੰਡੀਆ ਦੇ ਹਾਰਦਿਕ ਪਾਂਡਿਆ, ਵਰੁਣ ਚੱਕਰਵਰਤੀ ਅਤੇ ਅਭਿਸ਼ੇਕ ਸ਼ਰਮਾ ਨੇ T20 ਰੈਂਕਿੰਗ ਵਿੱਚ ਆਪਣੀ ਟੌਪ ਪੁਜ਼ੀਸ਼ਨਬਰਕਰਾਰ ਰੱਖੀ ਹੈ। ICC ਵੱਲੋਂ ਜਾਰੀ ਰੈਂਕਿੰਗ ਅਨੁਸਾਰ ਮਿਸਟਰੀ ਸਪਿੰਨਰ ਚੱਕਰਵਰਤੀ ਨੇ 14 ਅੰਕ ਵਧਾ ਕੇ ਹੁਣ 747 ਰੇਟਿੰਗ ਅੰਕ ਨਾਲ ਨੰਬਰ 1 ਗੇਂਦਬਾਜ਼ ਦੀ ਪੋਜੀਸ਼ਨ ਹਾਸਲ ਕਰ ਲਈ ਹੈ।
ਹਾਰਦਿਕ ਪਾਂਡਿਆ, ਜੋ ਟੌਪ ਆਲਰਾਊਂਡਰ ਬਣੇ ਹੋਏ ਨੇ, ਹੁਣ ਗੇਂਦਬਾਜ਼ੀ ਰੈਂਕਿੰਗ ਵਿੱਚ ਵੀ 60ਵੇਂ ਨੰਬਰ ’ਤੇ ਪਹੁੰਚ ਗਏ ਹਨ। ਅਭਿਸ਼ੇਕ ਸ਼ਰਮਾ ਨੇ ਆਪਣੀ ਨੰਬਰ 1 ਬੱਲੇਬਾਜ਼ੀ ਪੁਜ਼ੀਸ਼ਨਕਾਇਮ ਰੱਖੀ ਹੈ।
ਉਨ੍ਹਾਂ ਨੇ ਓਮਾਨ ਵਿਰੁੱਧ 38 ਰਨ ਤੇ ਫਿਰ ਪਾਕਿਸਤਾਨ ਵਿਰੁੱਧ 74 ਰਨ ਬਣਾਕੇ ਮੈਨ ਆਫ਼ ਦਿ ਮੈਚ ਰਿਹਾ। ਤਿਲਕ ਵਰਮਾ ਨੇ ਪਾਕਿਸਤਾਨ ਵਿਰੁੱਧ ਮੈਚ ਜਿਤਾਉਣ ਵਾਲੀ ਇਨਿੰਗ ਖੇਡੀ ਅਤੇ ਹੁਣ ਨੰਬਰ 3 ’ਤੇ ਆ ਗਿਆ ਹੈ। ਸਕਿਪਰ ਸੂਰਯਕੁਮਾਰ ਯਾਦਵ ਵੀ ਟੌਪ 5 ਦੇ ਨਜ਼ਦੀਕ ਪਹੁੰਚ ਗਿਆ।
ਪਾਕਿਸਤਾਨ ਦੇ ਸਹਿਬਜ਼ਾਦਾ ਫਰਹਾਨ ਨੇ ਭਾਰਤ ਵਿਰੁੱਧ 58 ਰਨ ਮਾਰ ਕੇ 31 ਸਥਾਨ ਤੋਂ ਚੜ੍ਹ ਕੇ 24ਵੇਂ ਨੰਬਰ ’ਤੇ ਆ ਗਏ। ਹੁਸੈਨ ਤਲਤ ਵੀ 1474 ਸਥਾਨ ਹੁਣਕ ਤੋਂ 234ਵੇਂ ਨੰਬਰ ’ਤੇ ਆ ਗਏ। ਬੰਗਲਾਦੇਸ਼ ਦੇ ਸੈਫ ਹਸਨ 133 ਪੁਜ਼ੀਸ਼ਨਚੜ੍ਹਕੇ 81ਵੇਂ ਨੰਬਰ ’ਤੇ ਪਹੁੰਚੇ ਹਨ। ਅਬਰਾਰ ਅਹਿਮਦ ਨੇ ਪਿਛਲੇ ਹਫ਼ਤੇ 11 ਸਥਾਨ ਤੇ ਹੁਣ 12 ਹੋਰ ਚੜ੍ਹਕੇ ਵੱਡੀ ਉੱਛਾਲ ਮਾਰੀ ਹੈ।