Asia Cup: ਸ੍ਰੀਲੰਕਾ ਬਨਾਮ ਬੰਗਲਾਦੇਸ਼; ਬੰਗਲਾਦੇਸ਼ ਨੇ ਟਾਸ ਜਿੱਤ ਗੇਂਦਬਾਜ਼ੀ ਦਾ ਕੀਤਾ ਫੈਸਲਾ
ਏਸ਼ੀਆ ਕੱਪ 2025 ਦਾ ਪਹਿਲਾ ਸੁਪਰ ਫੋਰ ਮੈਚ ਸ੍ਰੀਲੰਕਾ ਅਤੇ ਬੰਗਲਾਦੇਸ਼ ਵਿਚਕਾਰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਬੰਗਲਾਦੇਸ਼ ਨੇ ਪਿਛਲੇ ਮੈਚ ਤੋਂ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ, ਰਿਸ਼ਾਦ ਹੁਸੈਨ ਅਤੇ ਕਾਜ਼ੀ ਨੂਰੂਲ ਹਸਨ ਦੀ ਜਗ੍ਹਾ ਸ਼ੋਰੀਫੁਲ ਇਸਲਾਮ ਅਤੇ ਮਹਿਦੀ ਹਸਨ ਨੂੰ ਸ਼ਾਮਲ ਕੀਤਾ, ਜਦੋਂ ਕਿ ਸ਼੍ਰੀਲੰਕਾ ਨੇ ਬਿਨਾਂ ਕਿਸੇ ਬਦਲਾਅ ਦੇ ਟੀਮ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਸ੍ਰੀਲੰਕਾ ਅਤੇ ਬੰਗਲਾਦੇਸ਼ ਪਿਛਲੇ ਸਾਲਾਂ ਦੌਰਾਨ ਕਈ ਵਾਰ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਆਹਮੋ-ਸਾਹਮਣੇ ਹੋਏ ਹਨ। ਦੋਵਾਂ ਟੀਮਾਂ ਵਿਚਕਾਰ ਕੁੱਲ 21 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਸ੍ਰੀਲੰਕਾ ਨੇ 13 ਵਾਰ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਬੰਗਲਾਦੇਸ਼ ਨੇ 8 ਵਾਰ ਜਿੱਤ ਪ੍ਰਾਪਤ ਕੀਤੀ ਹੈ।
ਪਲੇਇੰਗ ਇਲੈਵਨ ਟੀਮ
ਸ੍ਰੀਲੰਕਾ: ਚਰਿਥ ਅਸਾਲੰਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਕਾਮਿਲ ਮਿਸ਼ਰਾ, ਕੁਸਲ ਪਰੇਰਾ, ਕਾਮਿੰਡੂ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੁ ਹਸਾਰੰਗਾ, ਦੁਸ਼ਮੰਥਾ ਚਮੀਰਾ, ਦੁਨਿਥ ਵੇਲਾਲੇਜ ਅਤੇ ਨੁਵਾਨ ਥੁਸ਼ਾਰਾ।
ਬੰਗਲਾਦੇਸ਼: ਲਿਟਨ ਦਾਸ (ਕਪਤਾਨ), ਤਨਜ਼ੀਦ ਹਸਨ ਤਮੀਮ, ਮੁਹੰਮਦ ਸੈਫ ਹਸਨ, ਤੌਹੀਦ ਹਿਰਦੋਏ, ਸ਼ਮੀਮ ਹੁਸੈਨ, ਜ਼ਾਕਿਰ ਅਲੀ, ਮੇਹਿਦੀ ਹਸਨ, ਨਸੂਮ ਅਹਿਮਦ, ਸ਼ਰੀਫੁਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਅਤੇ ਤਸਕੀਨ ਅਹਿਮਦ।