ਏਸ਼ੀਆ ਕੱਪ : ਭਾਰਤ ਬਨਾਮ ਸ੍ਰੀਲੰਕਾ; ਭਾਰਤ ਦਾ ਤੀਜਾ ਵਿਕਟ ਡਿੱਗਿਆ; ਭਾਰਤ ਦਾ ਸਕੋਰ 100 ਤੋਂ ਪਾਰ
ASIA CUP:ASIA CUP:ਏਸ਼ੀਆ ਕੱਪ 2025 ਦਾ ਆਖਰੀ ਸੁਪਰ -4 ਮੈਚ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ
Advertisement
ASIA CUP:ਏਸ਼ੀਆ ਕੱਪ 2025 ਦਾ ਆਖਰੀ ਸੁਪਰ -4 ਮੈਚ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗਿੱਲ ਨੇ 4 ਦੋੜਾਂ ਬਣਾਈਆਂ, ਜਦੋਂ ਕਿ ਕਪਤਾਨ ਸੂਰਿਆਕੁਮਾਰ ਯਾਦਵ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਅਭਿਸ਼ੇਕ ਸ਼ਰਮਾ 31 ਗੇਂਦਾਂ ਵਿੱਚ 61 ਦੌੜਾਂ ਬਣਾ ਕੇ ਆਊਟ ਹੋ ਗਿਆ।
ਟੀਮ ਨੇ ਇਸ ਮੈਚ ਲਈ ਜਨਿਥ ਲਿਆਨਗੇ ਨੂੰ ਮੌਕਾ ਦਿੱਤਾ ਹੈ, ਜਦੋਂ ਕਿ ਭਾਰਤੀ ਟੀਮ ਨੇ ਦੋ ਬਦਲਾਅ ਕੀਤੇ ਹਨ। ਜਸਪ੍ਰੀਤ ਬੁਮਰਾਹ ਅਤੇ ਸ਼ਿਵਮ ਦੂਬੇ ਨੂੰ ਆਰਾਮ ਦਿੱਤਾ ਗਿਆ ਹੈ। ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤ ਲਗਾਤਾਰ ਦੋ ਮੈਚ ਜਿੱਤਣ ਤੋਂ ਬਾਅਦ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਇਸ ਦੌਰਾਨ, ਸ੍ਰੀਲੰਕਾ ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਦੌੜ ਤੋਂ ਬਾਹਰ ਹੋ ਗਿਆ ਹੈ।
Advertisement