ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ASIA CUP 2025: ਅਫਗਾਨਿਸਤਾਨ ਨੇ ਹਾਂਗਕਾਂਗ ਨੂੰ ਦਿੱਤਾ 189 ਦੌੜਾਂ ਦਾ ਟੀਚਾ

ਏਸ਼ੀਆ ਕੱਪ 2025 ਦਾ ਪਹਿਲਾ ਮੈਚ; ਸਦੀਕਉੱਲਾ ਅਤੇ ਓਮਰਜ਼ਈ ਨੇ ਲਾਏ ਅਰਧ ਸੈਂਕੜੇ
Advertisement

ਏਸ਼ੀਆ ਕੱਪ 2025 ਦਾ ਪਹਿਲਾ ਮੈਚ ਅਫਗਾਨਿਸਤਾਨ ਅਤੇ ਹਾਂਗਕਾਂਗ ਵਿਚਕਾਰ ਖੇਡਿਆ ਜਾ ਰਿਹਾ ਹੈ। ਸਲਾਮੀ ਬੱਲੇਬਾਜ਼ਾਂ ਸਦੀਕੁੱਲਾ ਅਟਲ ਅਤੇ ਅਜ਼ਮਤੁੱਲਾ ਉਮਰਜ਼ਈ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਅਫਗਾਨਿਸਤਾਨ ਨੇ ਹਾਂਗਕਾਂਗ ਨੂੰ 189 ਦੌੜਾਂ ਦਾ ਟੀਚਾ ਦਿੱਤਾ ਹੈ। ਅਫਗਾਨਿਸਤਾਨ ਨੇ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 188 ਦੌੜਾਂ ਬਣਾਈਆਂ।

ਏਸ਼ੀਆ ਕੱਪ 2025 ਦਾ ਪਹਿਲਾ ਮੈਚ ਅਫਗਾਨਿਸਤਾਨ ਅਤੇ ਹਾਂਗਕਾਂਗ ਵਿਚਕਾਰ ਅਬੂ ਧਾਬੀ ਵਿੱਚ ਖੇਡਿਆ ਜਾ ਰਿਹਾ ਹੈ। ਏਸ਼ੀਆ ਕੱਪ 2025 ਦੀ ਸ਼ੁਰੂਆਤ ਇਸ ਮੈਚ ਨਾਲ ਹੋ ਗਈ ਹੈ।

Advertisement

ਅਜ਼ਮਤੁੱਲਾ ਓਮਰਜ਼ਈ ਨੇ ਹਾਂਗਕਾਂਗ ਵਿਰੁੱਧ 20 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ ਪਰ ਅਗਲੀ ਹੀ ਗੇਂਦ ’ਤੇ ਆਪਣੀ ਵਿਕਟ ਗੁਆ ਦਿੱਤੀ। ਅਜ਼ਮਤੁੱਲਾ ਨੇ ਸਦੀਕੁੱਲਾ ਅਟਲ ਨਾਲ ਮਿਲ ਕੇ ਪੰਜਵੀਂ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਅਫਗਾਨਿਸਤਾਨ ਦਾ ਸਕੋਰ 175 ਦੌੜਾਂ ਤੋਂ ਪਾਰ ਹੋ ਗਿਆ।

ਅਜ਼ਮਤੁੱਲਾ 21 ਗੇਂਦਾਂ ਵਿੱਚ ਦੋ ਚੌਕੇ ਅਤੇ ਪੰਜ ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਅਜ਼ਮਤੁੱਲਾ ਤੋਂ ਪਹਿਲਾਂ, ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਸਦੀਕੁੱਲਾ ਅਟਲ ਨੇ ਹਾਂਗਕਾਂਗ ਵਿਰੁੱਧ 51 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਅਜਮਤੁੱਲਾ ਅਤੇ ਸਦੀਕੁੱਲਾ ਵਿਚਕਾਰ ਚੰਗੀ ਸਾਂਝੇਦਾਰੀ ਸੀ ਅਤੇ ਦੋਵੇਂ ਬੱਲੇਬਾਜ਼ ਹਮਲਾਵਰ ਖੇਡ ਰਹੇ ਸਨ ਪਰ ਆਯੁਸ਼ ਸ਼ੁਕਲਾ ਨੇ ਅਜਮਤੁੱਲਾ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ।

ਅਫਗਾਨਿਸਤਾਨ ਨੂੰ ਚੌਥਾ ਝਟਕਾ ਗੁਲਬਦੀਨ ਨਾਇਬ ਦੇ ਰੂਪ ਵਿੱਚ ਲੱਗਾ ਜੋ ਪੰਜ ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਗੁਲਬਦੀਨ ਤੋਂ ਪਹਿਲਾਂ ਮੁਹੰਮਦ ਨਬੀ ਨੇ ਵੀ ਆਪਣੀ ਵਿਕਟ ਗੁਆ ਦਿੱਤੀ।

ਸ਼ੁਰੂਆਤੀ ਝਟਕੇ ਤੋਂ ਬਾਅਦ ਨਬੀ ਨੇ ਸਦੀਕੁੱਲਾ ਦੇ ਨਾਲ ਮਿਲ ਕੇ ਅਫਗਾਨਿਸਤਾਨ ਦੀ ਕਮਾਨ ਸੰਭਾਲੀ ਅਤੇ ਦੋਵਾਂ ਬੱਲੇਬਾਜ਼ਾਂ ਵਿਚਕਾਰ ਤੀਜੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਹੋਈ। ਨਬੀ 26 ਗੇਂਦਾਂ 'ਤੇ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਸਨੂੰ ਕੇਡੀ ਸ਼ਾਹ ਨੇ ਆਪਣਾ ਸ਼ਿਕਾਰ ਬਣਾਇਆ। ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸਦੀਕੁੱਲਾ ਅਤੇ ਨਬੀ ਨੇ ਟੀਮ ਦੀ ਪਾਰੀ ਦੀ ਕਮਾਨ ਸੰਭਾਲੀ, ਜਿਸ ਕਾਰਨ ਅਫਗਾਨਿਸਤਾਨ 50 ਦੌੜਾਂ ਦਾ ਅੰਕੜਾ ਪਾਰ ਕਰਨ ਦੇ ਯੋਗ ਹੋ ਗਿਆ।

ਹਾਲਾਂਕਿ ਇਸ ਮੈਚ ਵਿੱਚ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸਨੇ 26 ਦੌੜਾਂ ਦੇ ਸਕੋਰ ’ਤੇ ਦੋ ਵਿਕਟਾਂ ਗੁਆ ਦਿੱਤੀਆਂ। ਅਫਗਾਨਿਸਤਾਨ ਨੂੰ ਪਹਿਲਾ ਝਟਕਾ ਰਹਿਮਾਨਉੱਲਾ ਗੁਰਬਾਜ਼ ਦੇ ਰੂਪ ਵਿੱਚ ਮਿਲਿਆ ਜੋ ਪੰਜ ਗੇਂਦਾਂ 'ਤੇ ਇੱਕ ਛੱਕੇ ਦੀ ਮਦਦ ਨਾਲ ਅੱਠ ਦੌੜਾਂ ਬਣਾ ਕੇ ਆਊਟ ਹੋ ਗਏ।

ਇਸ ਤੋਂ ਬਾਅਦ ਇਬਰਾਹਿਮ ਜ਼ਦਰਾਨ ਵੀ ਇੱਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਹਾਂਗਕਾਂਗ ਨੂੰ ਆਯੁਸ਼ ਸ਼ੁਕਲਾ ਤੋਂ ਸ਼ੁਰੂਆਤੀ ਸਫਲਤਾ ਮਿਲੀ। ਰਹਿਮਾਨਉੱਲਾ ਨੇ ਸਦੀਕਉੱਲਾ ਅਟਲ ਦੇ ਨਾਲ ਮਿਲ ਕੇ ਚੰਗੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਖੁਦ ਜ਼ਿਆਦਾ ਦੇਰ ਤੱਕ ਕ੍ਰੀਜ਼ ’ਤੇ ਨਹੀਂ ਟਿਕ ਸਕਿਆ। ਇਸ ਤੋਂ ਬਾਅਦ ਅਤਿਕ ਇਕਬਾਲ ਨੇ ਜ਼ਦਰਾਨ ਨੂੰ ਵਿਕਟਕੀਪਰ ਜ਼ੀਸ਼ਾਨ ਅਲੀ ਦੇ ਹੱਥੋਂ ਕੈਚ ਕਰਵਾਇਆ।

ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਦੀਕਉੱਲਾ ਅਟਲ ਅਤੇ ਰਹਿਮਾਨਉੱਲਾ ਗੁਰਬਾਜ਼ ਨੇ ਅਫਗਾਨਿਸਤਾਨ ਲਈ ਪਾਰੀ ਦੀ ਸ਼ੁਰੂਆਤ ਕੀਤੀ ਪਰ ਇਹ ਓਪਨਿੰਗ ਜੋੜੀ ਵੱਡੀ ਸਾਂਝੇਦਾਰੀ ਨਹੀਂ ਕਰ ਸਕੀ। ਭਾਵੇਂ ਅਫਗਾਨਿਸਤਾਨ ਦੀ ਟੀਮ ਕਾਗਜ਼ ’ਤੇ ਮਜ਼ਬੂਤ ​​ਦਿਖਾਈ ਦਿੰਦੀ ਹੈ ਪਰ ਹਾਂਗਕਾਂਗ ਵੀ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Advertisement
Tags :
AFGANISTAN TEAMAFGANISTAN VS HONKONGAsia cupASIA CUP 2025HONKONG
Show comments