Zardari to continue as president ਪਾਕਿਸਤਾਨ ਦੇ ਰਾਸ਼ਟਰਪਤੀ ਬਣੇ ਰਹਿਣਗੇ ਜ਼ਰਦਾਰੀ: ਸ਼ਰੀਫ਼
ਰਾਸ਼ਟਰਪਤੀ ਦੇ ਅਹੁਦੇ ਲਈ ਜ਼ਰਦਾਰੀ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਤੇ ਨਾ ਹੀ ਫੌਜ ਮੁਖੀ ਮੁਨੀਰ ਨੇ ਕਦੇ ਇੱਛਾ ਜਤਾਈ
Advertisement
ਇਸਲਾਮਾਬਾਦ, 12 ਜੁਲਾਈ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਹੀ ਬਣੇ ਰਹਿਣਗੇ। ਜ਼ਰਦਾਰੀ ਦੇ ਅਹੁਦਾ ਛੱਡਣ ਤੇ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੀਆਂ ਅਫ਼ਵਾਹਾਂ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੀਲਡ ਮਾਰਸ਼ਲ ਅਸੀਮ ਮੁਨੀਰ ਨੇ ਰਾਸ਼ਟਰਪਤੀ ਬਣਨ ਦੀ ਕਦੇ ਕੋਈ ਇੱਛਾ ਨਹੀਂ ਜਤਾਈ, ਨਾ ਹੀ ਅਜਿਹੀ ਕੋਈ ਯੋਜਨਾ ਹੈ। ਉਨ੍ਹਾਂ ਇਹ ਸਪਸ਼ਟੀਕਰਨ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੱਲੋਂ ‘ਐਕਸ’ ’ਤੇ ਦਿੱਤੇ ਇੱਕ ਬਿਆਨ ਮਗਰੋਂ ਦਿੱਤਾ ਹੈ।
Advertisement
Advertisement