ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Yunus to continue ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਬਣੇ ਰਹਿਣਗੇ ਯੂਨਸ

ਢਾਕਾ, 24 ਮਈ ਮੁਹੰਮਦ ਯੂਨਸ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਬਣੇ ਰਹਿਣਗੇ। ਦੋ ਦਿਨ ਪਹਿਲਾਂ ਯੂਨਸ ਦੇ ਇਕ ਸਹਿਯੋਗੀ ਨੇ ਕਿਹਾ ਸੀ ਕਿ ਉਹ ਅਸਤੀਫਾ ਦੇਣ ਬਾਰੇ ਵਿਚਾਰ ਕਰ ਰਹੇ ਹਨ। ਯੂਨਸ ਦੇ ਮੁਖੀ ਬਣੇ ਰਹਿਣ ਬਾਰੇ ਜਾਣਕਾਰੀ ਸਲਾਹਕਾਰ...
Advertisement

ਢਾਕਾ, 24 ਮਈ

ਮੁਹੰਮਦ ਯੂਨਸ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਬਣੇ ਰਹਿਣਗੇ। ਦੋ ਦਿਨ ਪਹਿਲਾਂ ਯੂਨਸ ਦੇ ਇਕ ਸਹਿਯੋਗੀ ਨੇ ਕਿਹਾ ਸੀ ਕਿ ਉਹ ਅਸਤੀਫਾ ਦੇਣ ਬਾਰੇ ਵਿਚਾਰ ਕਰ ਰਹੇ ਹਨ। ਯੂਨਸ ਦੇ ਮੁਖੀ ਬਣੇ ਰਹਿਣ ਬਾਰੇ ਜਾਣਕਾਰੀ ਸਲਾਹਕਾਰ ਕੌਂਸਲ ਦੀ ਇਕ ਗੈਰ-ਨਿਰਧਾਰਤ ਮੀਟਿੰਗ ਤੋਂ ਬਾਅਦ ਯੋਜਨਾ ਸਲਾਹਕਾਰ ਵਹੀਦੂਦੀਨ ਮਹਿਮੂਦ ਨੇ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ, ‘ਉਹ (ਯੂਨਸ) ਨਿਸ਼ਚਿਤ ਤੌਰ ’ਤੇ ਅਹੁਦੇ ’ਤੇ ਬਣੇ ਰਹਿਣਗੇ।’ ਉਨ੍ਹਾਂ ਕਿਹਾ ਕਿ ਸਾਰੇ ਸਲਾਹਕਾਰ ਆਪਣੇ ਅਹੁਦੇ ’ਤੇ ਬਣੇ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਅਹਿਮ ਹੈ ਅਤੇ ਉਹ ਇਸ ਫ਼ਰਜ਼ ਤੋਂ ਪਿੱਛੇ ਨਹੀਂ ਮੁੜ ਸਕਦੇ।

Advertisement

Advertisement
Show comments