ਬੰਗਲਾਦੇਸ਼ ’ਚ ਵੱਡੇ ਭੂਚਾਲ ਦੀ ਚਿਤਾਵਨੀ
ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਨੂੰ ਆਏ 5.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਮਾਹਿਰਾਂ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਹਾਲੀਆ ਭੂਚਾਲ ਕਾਰਨ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਇਮਾਰਤਾਂ ਨੁਕਸਾਨੀਆਂ ਗਈਆਂ ਸਨ।...
Advertisement
ਬੰਗਲਾਦੇਸ਼ ਵਿੱਚ ਸ਼ੁੱਕਰਵਾਰ ਨੂੰ ਆਏ 5.7 ਤੀਬਰਤਾ ਦੇ ਭੂਚਾਲ ਤੋਂ ਬਾਅਦ ਮਾਹਿਰਾਂ ਨੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਹੈ। ਹਾਲੀਆ ਭੂਚਾਲ ਕਾਰਨ ਘੱਟੋ-ਘੱਟ 10 ਜਣਿਆਂ ਦੀ ਮੌਤ ਹੋ ਗਈ ਸੀ ਅਤੇ 50 ਤੋਂ ਵੱਧ ਇਮਾਰਤਾਂ ਨੁਕਸਾਨੀਆਂ ਗਈਆਂ ਸਨ। ਬੰਗਲਾਦੇਸ਼ ਇੰਜਨੀਅਰਿੰਗ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਿਦੀ ਅਹਿਮਦ ਅੰਸਾਰੀ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਛੋਟੇ ਭੂਚਾਲ ਵੱਡੀ ਤਬਾਹੀ ਦਾ ਸੰਕੇਤ ਹਨ। ਭੂ-ਵਿਗਿਆਨੀ ਸਈਦ ਹੁਮਾਯੂੰ ਅਖ਼ਤਰ ਮੁਤਾਬਕ ਇੰਡੋ-ਬਰਮਾ ਜ਼ੋਨ ਵਿੱਚ ਵੱਡਾ ਦਬਾਅ ਬਣ ਰਿਹਾ ਹੈ ਜੋ ਕਦੇ ਵੀ ਉੱਚ ਤੀਬਰਤਾ ਵਾਲੇ ਭੂਚਾਲ ਦਾ ਕਾਰਨ ਬਣ ਸਕਦਾ ਹੈ।
Advertisement
Advertisement
