ਰੂਸ ਵਿਚ ਹੀ ਹੈ ਵੈਗਨਰ ਫ਼ੌਜ ਦਾ ਮੁਖੀ ਪ੍ਰਿਗੋਜ਼ਿਨ: ਬੇਲਾਰੂਸ ਰਾਸ਼ਟਰਪਤੀ
ਮਿੰਸਕ (ਬੇਲਾਰੂਸ), 6 ਜੁਲਾਈ ਬੇਲਾਰੂਸ ਦੇ ਰਾਸ਼ਟਰਪਤੀ ਨੇ ਅੱਜ ਕਿਹਾ ਹੈ ਕਿ ਰੂਸ ਦੀ ਨਿਜੀ ਫੌਜ ਵੈਗਨਰ ਗਰੁੱਪ ਦਾ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਸੇਂਟ ਪੀਟਰਸਬਰਗ ਵਿੱਚ ਹੈ ਅਤੇ ਉਸ ਦੀਆਂ ਫੌਜਾਂ ਕੈਂਪਾਂ ਵਿੱਚ ਹਨ। ਪ੍ਰਿਗੋਜ਼ਿਨ ਦੇ ਵਿਦਰੋਹ ਤੋਂ ਬਾਅਦ ਬੇਲਾਰੂਸ ਦੇ...
Advertisement
ਮਿੰਸਕ (ਬੇਲਾਰੂਸ), 6 ਜੁਲਾਈ
ਬੇਲਾਰੂਸ ਦੇ ਰਾਸ਼ਟਰਪਤੀ ਨੇ ਅੱਜ ਕਿਹਾ ਹੈ ਕਿ ਰੂਸ ਦੀ ਨਿਜੀ ਫੌਜ ਵੈਗਨਰ ਗਰੁੱਪ ਦਾ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਸੇਂਟ ਪੀਟਰਸਬਰਗ ਵਿੱਚ ਹੈ ਅਤੇ ਉਸ ਦੀਆਂ ਫੌਜਾਂ ਕੈਂਪਾਂ ਵਿੱਚ ਹਨ। ਪ੍ਰਿਗੋਜ਼ਿਨ ਦੇ ਵਿਦਰੋਹ ਤੋਂ ਬਾਅਦ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੇ 24 ਜੂਨ ਨੂੰ ਸਮਝੌਤੇ ਵਿੱਚ ਵਿਚੋਲੇ ਭੂਮਿਕਾ ਨਿਭਾੲੀ ਸੀ, ਜਿਸ ਵਿੱਚ ਪ੍ਰਿਗੋਜ਼ਿਨ ਅਤੇ ਉਸ ਦੇ ਸੈਨਿਕਾਂ ਲਈ ਸੁਰੱਖਿਆ ਦਾ ਵਾਅਦਾ ਅਤੇ ਬੇਲਾਰੂਸ ਆਉਣ ਬਾਰੇ ਗੱਲਬਾਤ ਸ਼ਾਮਲ ਸੀ। ਪਿਛਲੇ ਹਫਤੇ ਲੂਕਾਸ਼ੈਂਕੋ ਨੇ ਕਿਹਾ ਕਿ ਪ੍ਰਿਗੋਜ਼ਿਨ ਬੇਲਾਰੂਸ ਵਿੱਚ ਸੀ ਪਰ ਅੱਜ ਉਨ੍ਹਾਂ ਕੌਮਾਂਤਰੀ ਪੱਤਰਕਾਰਾਂ ਨੂੰ ਦੱਸਿਆ ਕਿ ਨਿੱਜੀ ਸੈਨਾ ਮੁਖੀ ਸੇਂਟ ਪੀਟਰਸਬਰਗ ਵਿੱਚ ਹੈ ਅਤੇ ਵੈਗਨਰ ਫੌਜ ਦੇ ਕੈਂਪਾਂ ਵਿੱਚ ਹੈ। ਉਨ੍ਹਾਂ ਇਨ੍ਹਾਂ ਕੈਂਪਾਂ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਦਿੱਤੀ।
Advertisement
Advertisement