ਅਮਰੀਕਾ ਵੱਲੋਂ ਨੇਪਾਲ ਦਾ ਵਿਸ਼ੇਸ਼ ਦਰਜਾ ਰੱਦ
ਕਾਠਮੰਡੂ: ਅਮਰੀਕਾ ਨੇ 2015 ਦੇ ਭੂਚਾਲ ਤੋਂ ਬਾਅਦ ਨੇਪਾਲ ਨੂੰ ਦਿੱਤਾ ਗਿਆ ਆਰਜ਼ੀ ਸੁਰੱਖਿਆ ਦਰਜਾ (ਟੀਪੀਐੱਸ) ਖਤਮ ਕਰ ਦਿੱਤਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ’ਚ ਦਿੱਤੀ ਗਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਵੱਲੋਂ ਬੀਤੇ ਦਿਨ ਜਾਰੀ ਨੋਟਿਸ ’ਚ...
Advertisement
ਕਾਠਮੰਡੂ: ਅਮਰੀਕਾ ਨੇ 2015 ਦੇ ਭੂਚਾਲ ਤੋਂ ਬਾਅਦ ਨੇਪਾਲ ਨੂੰ ਦਿੱਤਾ ਗਿਆ ਆਰਜ਼ੀ ਸੁਰੱਖਿਆ ਦਰਜਾ (ਟੀਪੀਐੱਸ) ਖਤਮ ਕਰ ਦਿੱਤਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ’ਚ ਦਿੱਤੀ ਗਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਵੱਲੋਂ ਬੀਤੇ ਦਿਨ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਸਾਲ 24 ਜੂਨ ਨੂੰ ਟੀਪੀਐੱਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਇਸ ਨੂੰ ਨੇਪਾਲ ਲਈ ਨਹੀਂ ਵਧਾਇਆ ਜਾਵੇਗਾ। ਮੀਡੀਆ ਰਿਪੋਰਟ ਅਨੁਸਾਰ ਡੀਐੱਚਐੱਸ ਸਕੱਤਰ ਕ੍ਰਿਸਟੀ ਨੋਇਮ ਨੇ ਕਿਹਾ ਕਿ ਲਾਭਪਾਤਰੀਆਂ ਨੂੰ 5 ਅਗਸਤ ਤੱਕ 60 ਦਿਨ ਦਾ ਸਮਾਂ ਦਿੱਤਾ ਜਾਵੇਗਾ। ਟੀਪੀਐੱਸ ਬਿਨਾਂ ਕਿਸੇ ਹੋਰ ਕਾਨੂੰਨੀ ਸਥਿਤੀ ਦੇ ਨਾਮਜ਼ਦ ਮੁਲਕਾਂ ਤੋਂ ਆਉਣ ਵਾਲੇ ਪਰਵਾਸੀਆਂ ਨੂੰ 18 ਮਹੀਨੇ ਤੱਕ ਅਮਰੀਕਾ ’ਚ ਰਹਿਣ ਦੀ ਕਾਨੂੰਨੀ ਅਥਾਰਿਟੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ। -ਪੀਟੀਆਈ
Advertisement
Advertisement