ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪੂਰੀ ਤਰ੍ਹਾਂ ਤੰਦਰੁਸਤ: ਸਿਹਤ ਮਾਹਿਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ’ ਵਿੱਚ ਸਿਹਤ ਜਾਂਚ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਤੰਦਰੁਸਤ ਹਨ। ਬੀਤੇ ਦਿਨ ਟਰੰਪ ਨੇ ਬੈਟੇਸਡਾ, ਮੈਰੀਲੈਂਡ ਸਥਿਤ ਹਸਪਤਾਲ ’ਚ ਤਕਰੀਬਨ ਤਿੰਨ...
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ‘ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ’ ਵਿੱਚ ਸਿਹਤ ਜਾਂਚ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਦੇ ਡਾਕਟਰ ਨੇ ਕਿਹਾ ਕਿ ਰਾਸ਼ਟਰਪਤੀ ਪੂਰੀ ਤਰ੍ਹਾਂ ਤੰਦਰੁਸਤ ਹਨ। ਬੀਤੇ ਦਿਨ ਟਰੰਪ ਨੇ ਬੈਟੇਸਡਾ, ਮੈਰੀਲੈਂਡ ਸਥਿਤ ਹਸਪਤਾਲ ’ਚ ਤਕਰੀਬਨ ਤਿੰਨ ਘੰਟੇ ਬਿਤਾਏ। ਉਨ੍ਹਾਂ ਦੇ ਡਾਕਟਰ ਨੇਵੀ ਕੈਪਟਨ ਸੀਨ ਬਾਰਬਾਬੇਲਾ ਨੇ ਇਸ ਨੂੰ ‘ਨਿਯਮਿਤ ਜਾਂਚ’ ਦੱਸਿਆ। ਇਸ ਦੌਰਾਨ ਟਰੰਪ ਨੇ ਸਾਲਾਨਾ ਫਲੂ ਤੇ ਕੋਵਿਡ-19 ਦਾ ਬੂਸਟਰ ਟੀਕਾ ਵੀ ਲਗਵਾਇਆ। ਡਾ. ਬਾਰਬਾਬੇਲਾ ਨੇ ਲੰਘੀ ਰਾਤ ਵ੍ਹਾਈਟ ਹਾਊਸ ਵੱਲੋਂ ਜਾਰੀ ਪੱਤਰ ’ਚ ਲਿਖਿਆ, ‘ਰਾਸ਼ਟਰਪਤੀ ਡੋਨਲਡ ਜੇ ਟਰੰਪ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਦਾ ਦਿਲ, ਫੇਫੜੇ, ਨਾੜੀ ਤੰਤਰ ਤੇ ਹੋਰ ਅੰਗ ਠੀਕ ਹਨ।’ ਉਨ੍ਹਾਂ ਕਿਹਾ ਕਿ ਟਰੰਪ ਦੀ ਐਡਵਾਂਸ ਇਮੇਜਿੰਗ ਲੈਬ ਟੈਸਟਿੰਗ ਆਦਿ ਸਬੰਧੀ ਸਿਹਤ ਜਾਂਚ ਕੀਤੀ ਗਈ ਹੈ। ਬਾਰਬਾਬੇਲਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਦਿਲ ਦੀ ਉਮਰ ਦੀ ਵੀ ਜਾਂਚ ਕੀਤੀ ਜੋ ਉਨ੍ਹਾਂ ਦੀ ਅਸਲ ਉਮਰ ਮੁਕਾਬਲੇ ਤਕਰੀਬਨ 14 ਸਾਲ ਜਵਾਨ ਪਾਇਆ ਗਿਆ।
Advertisement
Advertisement