US Navy fighter jet crashes ਅਮਰੀਕਾ ਨੇਵੀ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ
ਅਮਰੀਕਾ ਨੇਵੀ ਦਾ ਐਫ-35 ਲੜਾਕੂ ਜਹਾਜ਼ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਕੇਂਦਰੀ ਕੈਲੀਫੋਰਨੀਆ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਜਾਣਕਾਰੀ ਸੀਐਨਐਨ ਨੇ ਨਸ਼ਰ ਕੀਤੀ ਹੈ। ਇਸ ਹਾਦਸੇ ਤੋਂ ਬਾਅਦ ਪਾਇਲਟ ਸੁਰੱਖਿਅਤ ਬਾਹਰ ਆ ਗਿਆ ਅਤੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ...
Advertisement
ਅਮਰੀਕਾ ਨੇਵੀ ਦਾ ਐਫ-35 ਲੜਾਕੂ ਜਹਾਜ਼ ਨੇਵਲ ਏਅਰ ਸਟੇਸ਼ਨ ਲੇਮੂਰ ਨੇੜੇ ਕੇਂਦਰੀ ਕੈਲੀਫੋਰਨੀਆ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਜਾਣਕਾਰੀ ਸੀਐਨਐਨ ਨੇ ਨਸ਼ਰ ਕੀਤੀ ਹੈ। ਇਸ ਹਾਦਸੇ ਤੋਂ ਬਾਅਦ ਪਾਇਲਟ ਸੁਰੱਖਿਅਤ ਬਾਹਰ ਆ ਗਿਆ ਅਤੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਜਹਾਜ਼ ਫਰਿਜ਼ਨੋ ਸ਼ਹਿਰ ਦੇ ਦੱਖਣ-ਪੱਛਮ ਵਿੱਚ ਲਗਪਗ 40 ਮੀਲ (64 ਕਿਲੋਮੀਟਰ) ਦੂਰ ਹਾਦਸਗ੍ਰਸਤ ਹੋ ਗਿਆ। ਇਹ ਜਹਾਜ਼ ਡਿੱਗਣ ਤੋਂ ਬਾਅਦ ਸੰਘਣਾ ਧੂੰਆਂ ਚਾਰੇ ਪਾਸੇ ਫੈਲ ਗਿਆ। ਅਮਰੀਕੀ ਅਧਿਕਾਰੀਆਂ ਅਨੁਸਾਰ ਇਸ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਇਹ ਜਹਾਜ਼ ਲਗਪਗ 100 ਮਿਲੀਅਨ ਡਾਲਰ ਦੀ ਕੀਮਤ ਵਾਲਾ ਹੈ ਤੇ ਇਸ ਸਾਲ ਐਫ-35 ਦਾ ਇਹ ਦੂਜਾ ਹਾਦਸਾ ਹੈ।
Advertisement
Advertisement