ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ: ਪੁੱਤ ਦੀ ਹੱਤਿਆ ਕਰਕੇ ਭਾਰਤ ਭੱਜੀ ਮਾਂ ਗ੍ਰਿਫ਼ਤਾਰ

ਸਭ ਤੋਂ ਵੱਧ ਲੋਡ਼ੀਂਦੇ ਭਗੌਡ਼ਿਆਂ ਦੀ ਸੂਚੀ ’ਚ ਸ਼ਾਮਲ ਸੀ ਮਹਿਲਾ
Advertisement

ਅਮਰੀਕੀ ਖੁਫੀਆ ਏਜੰਸੀ ਐੱਫਬੀਆਈ ਦੇ ‘10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ’ ਦੀ ਸੂਚੀ ਵਿੱਚ ਸ਼ਾਮਲ ਮਹਿਲਾ ਨੂੰ ਆਪਣੇ ਛੇ ਸਾਲਾ ਪੁੱਤਰ ਦੀ ਹੱਤਿਆ ਦੇ ਦੋਸ਼ ਹੇਠ ਭਾਰਤ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੰਘੀ ਜਾਂਚ ਬਿਊਰੋ (ਐੱਫਬੀਆਈ) ਦੇ ਡਾਇਰੈਕਟਰ ਕਾਸ਼ ਪਟੇਲ ਨੇ ਬੀਤੇ ਦਿਨ ਐਕਸ ’ਤੇ ਪੋਸਟ ’ਚ ਕਿਹਾ ਕਿ 40 ਸਾਲਾ ਸਿੰਡੀ ਰੌਡਰਿਗਜ਼ ਸਿੰਘ ਦੀ ਗ੍ਰਿਫ਼ਤਾਰੀ ਸੱਤ ਮਹੀਨੇ ’ਚ ‘10 ਸਭ ਤੋਂ ਵੱਧ ਲੋੜੀਂਦੇ ਵਿਅਕਤੀਆਂ’ ਦੀ ਸੂਚੀ ਤਹਿਤ ਚੌਥੀ ਗ੍ਰਿਫ਼ਤਾਰੀ ਹੈ। ਪਟੇਲ ਨੇ ਇਸ ਲਈ ਟੈਕਸਾਸ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਅਮਰੀਕੀ ਨਿਆਂ ਵਿਭਾਗ ਤੇ ਭਾਰਤੀ ਅਧਿਕਾਰੀਆਂ ਦਾ ਸ਼ੁਕਰੀਆ ਕੀਤਾ ਹੈ।

Advertisement

ਸਿੰਡੀ ਰੌਡਰਿਗਜ਼ ਸਿੰਘ ਮੁਕੱਦਮੇ ਤੋਂ ਬਚਣ ਲਈ 2023 ’ਚ ਅਮਰੀਕਾ ਤੋਂ ਭੱਜ ਗਈ ਸੀ। ਫੌਕਸ ਨਿਊਜ਼ ਦੀ ਖ਼ਬਰ ਅਨੁਸਾਰ ਐੱਫਬੀਆਈ ਨੇ ਸਿੰਡੀ ਰੌਡਰਿਗਜ਼ ਸਿੰਘ ਨੂੰ ਭਾਰਤ ’ਚ ਭਾਰਤੀ ਅਧਿਕਾਰੀਆਂ ਤੇ ਇੰਟਰਪੋਲ ਦੇ ਸਹਿਯੋਗ ਨਾਲ ਗ੍ਰਿਫ਼ਤਾਰ ਕੀਤਾ ਹੈ। ਰਿਪੋਰਟ ਅਨੁਸਾਰ ਉਸ ਨੂੰ ਅਮਰੀਕਾ ਲਿਜਾਇਆ ਗਿਆ ਹੈ ਅਤੇ ਟੈਕਸਾਸ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ। ਮਾਰਚ 2023 ਵਿੱਚ ਟੈਕਸਾਸ ਦੇ ਅਧਿਕਾਰੀਆਂ ਨੇ ਸਿੰਡੀ ਰੌਡਰਿਗਜ਼ ਸਿੰਘ ਦੇ ਮਰਹੂਮ ਪੁੱਤਰ ਨੋਇਲ ਰੌਡਰਿਗਜ਼-ਅਲਾਵਰੇਜ਼ ਦੀ ਭਾਲ ਕੀਤੀ ਜਿਸ ਨੂੰ ਅਕਤੂਬਰ 2022 ਤੋਂ ਬਾਅਦ ਨਹੀਂ ਦੇਖਿਆ ਗਿਆ ਸੀ। ਸਿੰਘ ਨੇ ਕਥਿਤ ਤੌਰ ’ਤੇ ਆਪਣੇ ਟਿਕਾਣੇ ਬਾਰੇ ਝੂਠ ਬੋਲਿਆ ਸੀ ਅਤੇ ਦੱਸਿਆ ਸੀ ਕਿ ਬੱਚਾ ਨਵੰਬਰ 2022 ਤੋਂ ਆਪਣੇ ਪਿਤਾ ਨਾਲ ਮੈਕਸਿਕੋ ’ਚ ਹੈ।

Advertisement