ਗੁਆਟੇਮਾਲਾ ਦੇ ਪਰਵਾਸੀ ਬੱਚਿਆਂ ਨੂੰ ਅਮਰੀਕਾ ’ਚੋਂ ਕੱਢਣ ’ਤੇ ਰੋਕ
ਟਰੰਪ ਪ੍ਰਸ਼ਾਸਨ ਵੱਲੋਂ ਗੁਆਟੇਮਾਲਾ ਦੇ ਪਰਵਾਸੀ ਬੱਚਿਆਂ ਨੂੰ ਅਮਰੀਕਾ ’ਚੋਂ ਕੱਢਣ ਦੇ ਫ਼ੈਸਲੇ ’ਤੇ ਸੰਘੀ ਜੱਜ ਨੇ ਫੌਰੀ ਰੋਕ ਲਗਾ ਦਿੱਤੀ ਹੈ। ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਜੇ. ਕੈਲੀ ਨੇ ਇਹ ਫ਼ੈਸਲਾ ਉਸ ਸਮੇਂ ਸੁਣਾਇਆ ਜਦੋਂ ਸਰਕਾਰੀ ਆਸਰਾ ਅਤੇ ਦੇਖਭਾਲ ਕੇਂਦਰਾਂ...
Advertisement
ਟਰੰਪ ਪ੍ਰਸ਼ਾਸਨ ਵੱਲੋਂ ਗੁਆਟੇਮਾਲਾ ਦੇ ਪਰਵਾਸੀ ਬੱਚਿਆਂ ਨੂੰ ਅਮਰੀਕਾ ’ਚੋਂ ਕੱਢਣ ਦੇ ਫ਼ੈਸਲੇ ’ਤੇ ਸੰਘੀ ਜੱਜ ਨੇ ਫੌਰੀ ਰੋਕ ਲਗਾ ਦਿੱਤੀ ਹੈ। ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਜੇ. ਕੈਲੀ ਨੇ ਇਹ ਫ਼ੈਸਲਾ ਉਸ ਸਮੇਂ ਸੁਣਾਇਆ ਜਦੋਂ ਸਰਕਾਰੀ ਆਸਰਾ ਅਤੇ ਦੇਖਭਾਲ ਕੇਂਦਰਾਂ ’ਚ ਰਹਿੰਦੇ ਗੁਆਟੇਮਾਲਾ ਦੇ ਪਰਵਾਸੀ ਬੱਚਿਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਉਹ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਮਿਲਾਉਣਾ ਚਾਹੁੰਦੇ ਹਨ ਕਿਉਂਕਿ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਘਰਾਂ ਨੂੰ ਪਰਤ ਆਉਣ। ਟਰੰਪ ਵੱਲੋਂ ਨਾਮਜ਼ਦ ਜੱਜ ਕੈਲੀ ਨੇ ਹਫ਼ਤੇ ਬਾਅਦ ਹੀ ਅਧਿਕਾਰੀਆਂ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਦਾਲਤ ’ਚ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਜਿਸ ਤੋਂ ਪਤਾ ਲੱਗਦਾ ਹੋਵੇ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਵਤਨ ਵਾਪਸੀ ਚਾਹੁੰਦੇ ਹਨ। ਵ੍ਹਾਈਟ ਹਾਊਸ ਦੇ ਤਰਜਮਾਨ ਅਬੀਗੇਲ ਜੈਕਸਨ ਨੇ ਬਿਆਨ ’ਚ ਕਿਹਾ ਕਿ ਹੇਠਲੀ ਅਦਾਲਤ ਨੇ ਉਨ੍ਹਾਂ ਦੀ ਮੁਹਿੰਮ ’ਚ ਗਲਤ ਢੰਗ ਨਾਲ ਦਖ਼ਲ ਦਿੱਤਾ ਹੈ।
Advertisement
Advertisement