ਅਮਰੀਕਾ ਨੇ ਇਜ਼ਰਾਈਲ ਨੂੰ ਦਿੱਤੀ 21.7 ਅਰਬ ਡਾਲਰ ਦੀ ਫ਼ੌਜੀ ਮਦਦ
ਅਮਰੀਕਾ ਨੇ ਗਾਜ਼ਾ ’ਚ ਦੋ ਸਾਲ ਪਹਿਲਾਂ ਸ਼ੁਰੂ ਹੋਈ ਜੰਗ ਮਗਰੋਂ ਇਜ਼ਰਾਈਲ ਨੂੰ 21.7 ਅਰਬ ਡਾਲਰ ਦੀ ਫ਼ੌਜੀ ਸਹਾਇਤਾ ਦਿੱਤੀ ਹੈ। ਨਵੇਂ ਪ੍ਰਕਾਸ਼ਿਤ ਹੋਏ ਅਕਾਦਮਿਕ ਅਧਿਐਨ ਮੁਤਾਬਕ ਬਾਇਡਨ ਅਤੇ ਟਰੰਪ ਪ੍ਰਸ਼ਾਸਨਾਂ ਨੇ ਇਜ਼ਰਾਈਲ ਨੂੰ ਇਹ ਮਦਦ ਦਿੱਤੀ। ਬ੍ਰਾਊਨ ਯੂਨੀਵਰਸਿਟੀ ਦੇ...
Advertisement
ਅਮਰੀਕਾ ਨੇ ਗਾਜ਼ਾ ’ਚ ਦੋ ਸਾਲ ਪਹਿਲਾਂ ਸ਼ੁਰੂ ਹੋਈ ਜੰਗ ਮਗਰੋਂ ਇਜ਼ਰਾਈਲ ਨੂੰ 21.7 ਅਰਬ ਡਾਲਰ ਦੀ ਫ਼ੌਜੀ ਸਹਾਇਤਾ ਦਿੱਤੀ ਹੈ। ਨਵੇਂ ਪ੍ਰਕਾਸ਼ਿਤ ਹੋਏ ਅਕਾਦਮਿਕ ਅਧਿਐਨ ਮੁਤਾਬਕ ਬਾਇਡਨ ਅਤੇ ਟਰੰਪ ਪ੍ਰਸ਼ਾਸਨਾਂ ਨੇ ਇਜ਼ਰਾਈਲ ਨੂੰ ਇਹ ਮਦਦ ਦਿੱਤੀ। ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਸਕੂਲ ਆਫ ਇੰਟਰਨੈਸ਼ਨਲ ਅਤੇ ਪਬਲਿਕ ਅਫ਼ੇਅਰਜ਼ ’ਚ ਜੰਗੀ ਪ੍ਰਾਜੈਕਟ ਦੀ ਲਾਗਤ ਬਾਰੇ ਪ੍ਰਕਾਸ਼ਿਤ ਇਕ ਹੋਰ ਅਧਿਐਨ ’ਚ ਕਿਹਾ ਗਿਆ ਹੈ ਕਿ ਅਮਰੀਕਾ ਨੇ ਬੀਤੇ ਦੋ ਸਾਲਾਂ ’ਚ ਮੱਧ ਪੂਰਬ ’ਚ ਸੁਰੱਖਿਆ ਸਹਾਇਤਾ ਅਤੇ ਅਪਰੇਸ਼ਨਾਂ ’ਤੇ ਕਰੀਬ 10 ਅਰਬ ਡਾਲਰ ਤੋਂ ਵੱਧ ਦੀ ਰਕਮ ਖ਼ਰਚੀ ਹੈ। ਵਿਦੇਸ਼ ਵਿਭਾਗ ਨੇ ਫ਼ੌਜੀ ਸਹਾਇਤਾ ਦੀ ਰਕਮ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਤੇ ਵ੍ਹਾਈਟ ਹਾਊਸ ਨੇ ਪੁੱਛੇ ਸਵਾਲ ਪੈਂਟਾਗਨ ਹਵਾਲੇ ਕਰ ਦਿੱਤੇ। ਰਿਪੋਰਟ ’ਚ ਇਜ਼ਰਾਈਲ ਦੀ ਆਲੋਚਨਾ ਕੀਤੀ ਗਈ ਹੈ ਅਤੇ ਕਿਹਾ ਕਿ ਅਮਰੀਕਾ ਦੀ ਸਹਾਇਤਾ ਤੋਂ ਬਿਨਾਂ ਇਜ਼ਰਾਈਲ, ਗਾਜ਼ਾ ’ਚ ਹਮਾਸ ਖ਼ਿਲਾਫ਼ ਤਿੱਖਾ ਅਪਰੇਸ਼ਨ ਚਲਾਉਣ ਦੇ ਕਾਬਲ ਨਾ ਹੁੰਦਾ।
Advertisement
Advertisement