ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਯੁਕਤ ਰਾਸ਼ਟਰ ਅਸੈਂਬਲੀ ਨੇ ਜਰਮਨੀ ਦੀ ਸਾਬਕਾ ਵਿਦੇਸ਼ ਮੰਤਰੀ ਨੂੰ ਅਗਲਾ ਮੁਖੀ ਚੁਣਿਆ

ਸੰਯੁਕਤ ਰਾਸ਼ਟਰ, 3 ਜੂਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਜਰਮਨੀ ਦੀ ਸਾਬਕਾ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੂੰ ਭਾਰੀ ਬਹੁਮਤ ਨਾਲ 193 ਮੈਂਬਰੀ ਵਿਸ਼ਵ ਸੰਸਥਾ ਦਾ ਅਗਲਾ ਮੁਖੀ ਚੁਣ ਲਿਆ ਹੈ। ਬੇਰਬੌਕ ਨੂੰ 167 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਨੂੰ ਜਿੱਤਣ ਲਈ...
Advertisement

ਸੰਯੁਕਤ ਰਾਸ਼ਟਰ, 3 ਜੂਨ

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਜਰਮਨੀ ਦੀ ਸਾਬਕਾ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੂੰ ਭਾਰੀ ਬਹੁਮਤ ਨਾਲ 193 ਮੈਂਬਰੀ ਵਿਸ਼ਵ ਸੰਸਥਾ ਦਾ ਅਗਲਾ ਮੁਖੀ ਚੁਣ ਲਿਆ ਹੈ। ਬੇਰਬੌਕ ਨੂੰ 167 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਨੂੰ ਜਿੱਤਣ ਲਈ 88 ਵੋਟਾਂ ਦੀ ਲੋੜ ਸੀ ਜਦੋਂ ਕਿ ਜਰਮਨ ਡਿਪਲੋਮੈਟ ਹੇਲਗਾ ਸ਼ਮਿਦ ਨੂੰ ਸੱਤ ਵੋਟਾਂ ਮਿਲੀਆਂ। ਇਸ ਵੋਟਿੰਗ ਵਿਚ 14 ਦੇਸ਼ ਸ਼ਾਮਲ ਨਹੀਂ ਹੋਏ।

Advertisement

ਜਰਮਨੀ ਨੇ ਸ਼ਮਿਦ ਨੂੰ ਅਸੈਂਬਲੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਸੀ ਪਰ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਮੁਖੀ ਵਜੋਂ ਆਪਣੀ ਨੌਕਰੀ ਗੁਆਉਣ ਤੋਂ ਬਾਅਦ ਉਸ ਦੀ ਥਾਂ ਬੇਰਬੌਕ ਨੂੰ ਨਾਮਜ਼ਦ ਕਰ ਦਿੱਤਾ ਗਿਆ। ਇਸ ਫੈਸਲੇ ਦੀ ਜਰਮਨੀ ਵਿੱਚ ਕੁਝ ਆਲੋਚਨਾ ਵੀ ਹੋਈ। ਜਦੋਂ ਬੇਰਬੌਕ ਨੇ ਸੰਯੁਕਤ ਰਾਜ ਅਸੈਂਬਲੀ ਵਿੱਚ 15 ਮਈ ਨੂੰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਤਾਂ ਰੂਸ ਦੇ ਸੰਯੁਕਤ ਰਾਸ਼ਟਰ ਵਿਚ ਡਿਪਟੀ ਰਾਜਦੂਤ ਦਮਿੱਤਰੀ ਪੋਲੀਅੰਸਕੀ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਬੇਰਬੌਕ ਇਸ ਅਹੁਦੇ ਲਈ ਅਯੋਗ ਹੈ ਤੇ ਉਸ ਨੂੰ ਕੂਟਨੀਤੀ ਦੇ ਬੁਨਿਆਦੀ ਸਿਧਾਂਤਾਂ ਦੀ ਸਮਝ ਨਹੀਂ ਹੈ। ਇਸ ਤੋਂ ਬਾਅਦ ਰੂਸ ਨੇ ਇਨ੍ਹਾਂ ਚੋਣਾਂ ਲਈ ਗੁਪਤ ਮਤਦਾਨ ਦੀ ਮੰਗ ਕੀਤੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ। -ਏਪੀ

Advertisement
Show comments