ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

RUSSIA-UKRAINE War: ਰੂਸ ਵੱਲੋਂ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲ ਹਮਲਾ; ਕਈ ਜ਼ਖ਼ਮੀ

ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸੀ ਬੰਦਰਗਾਹ ’ਤੇ ਐਮਰਜੈਂਸੀ ਲਾਈ
ਰੂਸ ਦੇ ਫਿਓਦੋਸੀਆ ਇਲਾਕੇ ’ਚ ਤੇਲ ਟਰਮੀਨਲ ਨੂੰ ਲੱਗੀ ਅੱਗ ਦਾ ਦਿ੍ਰਸ਼। -ਫੋਟੋ: ਏਪੀ
Advertisement

ਕੀਵ/ਮਾਸਕੋ,, 3 ਮਈ

ਰੂਸ ਨੇ ਬੀਤੀ ਦੇਰ ਰਾਤ ਯੂਕਰੇਨ ਦੇ ਵੱਡੇ ਸ਼ਹਿਰ ਖਾਰਕੀਵ ਵਿਚ ਵੱਡੀ ਗਿਣਤੀ ਵਿਚ ਡਰੋਨ ਤੇ ਮਿਜ਼ਾਈਲਾਂ ਦਾਗੀਆਂ ਜਿਸ ਕਾਰਨ ਕਈ ਯੂਕਰੇਨੀ ਨਾਗਰਿਕ ਜ਼ਖ਼ਮੀ ਹੋ ਗਏ। ਯੂਕਰੇਨ ਨੇ ਕਿਹਾ ਹੈ ਕਿ ਰੂਸ ਨੇ ਬਿਨਾਂ ਕਿਸੇ ਭੜਕਾਹਟ ਤੋਂ ਕਾਰਵਾਈ ਕੀਤੀ ਹੈ।

Advertisement

ਉਸ ਨੇ ਕਿਹਾ ਕਿ ਇਹ ਫੌਜੀ ਹਮਲਾ ਨਹੀਂ ਸੀ ਤੇ ਨਾ ਹੀ ਫੌਜੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਵਲੋਂ ਉਦੋਂ ਹਮਲਾ ਕੀਤਾ ਜਾਂਦਾ ਹੈ ਜਦੋਂ ਯੂਕਰੇਨੀ ਨਾਗਰਿਕ ਆਪਣੇ ਘਰਾਂ ਵਿਚ ਸੌਂ ਰਹੇ ਹੁੰਦੇ ਹਨ।

ਯੂਕਰੇਨ ਨੇ ਅੱਜ ਰੂਸੀ ਸ਼ਹਿਰ ਨੋਵੋਰੋਸਿਯਸਿਕ ਵਿਚ ਡਰੋਨ ਹਮਲਾ ਕੀਤਾ ਜਿਸ ਕਾਰਨ ਪੰਜ ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਰੂਸ ਦੇ ਇਸ ਬੰਦਰਗਾਹ ਵਾਲੇ ਸ਼ਹਿਰ ਦੇ ਮੇਅਰ ਨੇ ਇਥੇ ਐਮਰਜੈਂਸੀ ਲਾ ਦਿੱਤੀ ਹੈ। ਮੇਅਰ ਐਂਡਰਿਆ ਨੇ ਇਸ ਤੋਂ ਬਾਅਦ ਨੁਕਸਾਨੇ ਖੇਤਰ ਦਾ ਜਾਇਜ਼ਾ ਲਿਆ ਤੇ ਆਪਣੇ ਅਧਿਕਾਰੀਆਂ ਨੂੰ ਐਮਰਜੈਂਸੀ ਲਾਉਣ ਸਬੰਧੀ ਹੁਕਮ ਸੁਣਾਏ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿਚ ਇਕ ਔਰਤ ਦੀ ਹਾਲਤ ਗੰਭੀਰ ਹੈ ਜੋ ਜ਼ੇਰੇ ਇਲਾਜ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਕਰੇਨ ਨੇ ਦੋਸ਼ ਲਾਇਆ ਸੀ ਕਿ ਰੂਸ ਨੇ ਯੂਕਰੇਨ ’ਤੇ ਡਰੋਨ ਤੇ ਮਿਜ਼ਾਈਲਾਂ ਦਾਗੀਆਂ ਸਨ। ਦੋਵੇਂ ਦੇਸ਼ ਇਕ ਦੂਜੇ ’ਤੇ ਹਮਲੇ ਕਰਨ ਦਾ ਦੋਸ਼ ਲਾ ਰਹੇ ਹਨ। ਉਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਫੌਜੀ ਟਿਕਾਣਿਆਂ ਦੀ ਥਾਂ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Advertisement
Show comments