ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਕਰੇਨ ਵੱਲੋਂ ਰੂਸ ’ਤੇ ਡਰੋਨ ਹਮਲਾ, ਤੇਲ ਡਿੱਪੂ ਨੂੰ ਅੱਗ ਲੱਗੀ

ਸੋਚੀ ਹਵਾੲੀ ਅੱਡੇ ਤੋਂ ੳੁਡਾਣਾਂ ਆਰਜ਼ੀ ਤੌਰ ’ਤੇ ਮੁਅੱਤਲ; ਰੂਸ ਵੱਲੋਂ 93 ਡਰੋਨ ਫੁੰਡਣ ਦਾ ਦਾਅਵਾ
ਯੂਕਰੇਨ ਦੇ ਦੋਨੇਤਸਕ ਖੇਤਰ ਵਿੱਚ ਰੂਸੀ ਹਮਲੇ ਤੋਂ ਬਾਅਦ ਬਚਾਅ ਕਾਰਜਾਂ ’ਚ ਜੁਟੇ ਫਾਇਰ ਕਰਮੀ। -ਫੋਟੋ: ਰਾਇਟਰਜ਼
Advertisement

ਰੂਸ ਦੇ ਕਾਲਾ ਸਾਗਰ ਸਥਿਤ ਰਿਜ਼ੌਰਟ ਸੋਚੀ ਨੇੜੇ ਇੱਕ ਤੇਲ ਡਿੱਪੂ ’ਤੇ ਯੂਕਰੇਨ ਦੇ ਡਰੋਨ ਹਮਲੇ ਨਾਲ ਅੱਗ ਲੱਗ ਗਈ। ਰੂਸੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।

ਕ੍ਰਾਸਨੋਦਾਰ ਖੇਤਰ ਦੇ ਗਵਰਨਰ ਵੇਨਿਆਮਿਨ ਕੋਂਦਰਾਤਯੇਵ ਨੇ ਟੈਲੀਗ੍ਰਾਮ ’ਤੇ ਦੱਸਿਆ ਕਿ ਇੱਕ ਡਰੋਨ ਦਾ ਮਲਬਾ ਤੇਲ ਟੈਂਕ ’ਤੇ ਡਿੱਗਣ ਕਾਰਨ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਅੱਗ ਬੁਝਾਊ ਅਮਲੇ ਦੇ 120 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਸ ਘਟਨਾ ਦੀ ਵੀਡੀਓ ਵਿੱਚ ਤੇਲ ਡਿੱਪੂ ਦੇ ਉੱਪਰ ਧੂੰਏਂ ਦਾ ਗੁਬਾਰ ਉਠਦਾ ਦਿਖਾਈ ਦੇ ਰਿਹਾ ਹੈ। ਰੂਸ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਰੋਸਾਵੀਆਤਸੀਆ ਨੇ ਸੋਚੀ ਹਵਾਈ ਅੱਡੇ ’ਤੇ ਅਸਥਾਈ ਤੌਰ ਉੱਤੇ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਵੋਰੋਨੇਜ਼ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੋਰ ਯੂਕਰੇਨੀ ਡਰੋਨ ਹਮਲੇ ਵਿੱਚ ਚਾਰ ਜਣੇ ਜ਼ਖ਼ਮੀ ਹੋਏ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸਦੀ ਹਵਾਈ ਰੱਖਿਆ ਪ੍ਰਣਾਲੀ ਨੇ ਐਤਵਾਰ ਰਾਤ ਤੱਕ ਰੂਸ ਅਤੇ ਕਾਲਾ ਸਾਗਰ ਵਿੱਚ 93 ਯੂਕਰੇਨੀ ਡਰੋਨ ਫੁੰਡੇ ਹਨ। ਇਸ ਦੌਰਾਨ ਰੂਸ ਨੇ ਦੱਖਣੀ ਯੂਕਰੇਨ ਵਿੱਚ ਮਾਈਕੋਲਾਈਵ ਸ਼ਹਿਰ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਮਿਜ਼ਾਈਲ ਨਾਲ ਹਮਲਾ ਕੀਤਾ ਜਿਸ ਵਿੱਚ ਸੱਤ ਜਣੇ ਜ਼ਖ਼ਮੀ ਹੋ ਗਏ। ਯੂਕਰੇਨੀ ਹਵਾਈ ਫੌਜ ਨੇ ਅੱਜ ਕਿਹਾ ਕਿ ਰੂਸ ਨੇ ਯੂਕਰੇਨ ’ਤੇ 76 ਡਰੋਨ ਅਤੇ ਸੱਤ

Advertisement

ਮਿਜ਼ਾਈਲਾਂ ਦਾਗੀਆਂ।

Advertisement
Show comments