ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਰੀਕਾ ’ਚ ਬਜ਼ੁਰਗਾਂ ਨੂੰ ਠੱਗਣ ਵਾਲੇ ਦੋ ਭਾਰਤੀ ਵਿਦਿਆਰਥੀਆਂ ਨੂੰ ਕੈਦ

ਹਿਊਸਟਨ: ਅਮਰੀਕਾ ਵਿੱਚ ਪੜ੍ਹਾਈ ਕਰਨ ਵਾਲੇ ਦੋ ਭਾਰਤੀ ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਵੱਖ-ਵੱਖ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਹੈ। ਵਿਦਿਆਰਥੀ ਵੀਜ਼ਾ ’ਤੇ ਅਮਰੀਕਾ ਵਿੱਚ ਰਹਿ ਰਹੇ ਕਿਸ਼ਨ ਰਾਜੇਸ਼ਕੁਮਾਰ ਪਟੇਲ (20) ਵੱਲੋਂ ਮਨੀ ਲਾਂਡਰਿੰਗ ਦੀ...
Advertisement

ਹਿਊਸਟਨ: ਅਮਰੀਕਾ ਵਿੱਚ ਪੜ੍ਹਾਈ ਕਰਨ ਵਾਲੇ ਦੋ ਭਾਰਤੀ ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਵੱਖ-ਵੱਖ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਹੈ। ਵਿਦਿਆਰਥੀ ਵੀਜ਼ਾ ’ਤੇ ਅਮਰੀਕਾ ਵਿੱਚ ਰਹਿ ਰਹੇ ਕਿਸ਼ਨ ਰਾਜੇਸ਼ਕੁਮਾਰ ਪਟੇਲ (20) ਵੱਲੋਂ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਅਪਰਾਧ ਕਬੂਲ ਕੀਤੇ ਜਾਣ ਤੋਂ ਬਾਅਦ ਇਸ ਹਫ਼ਤੇ ਉਸ ਨੂੰ 63 ਮਹੀਨੇ (ਪੰਜ ਸਾਲ ਤੋਂ ਵੱਧ) ਕੈਦ ਦੀ ਸਜ਼ਾ ਸੁਣਾਈ ਗਈ। ਅਮਰੀਕਾ ਦੇ ਨਿਆਂ ਵਿਭਾਗ (ਡੀਓਜੇ) ਮੁਤਾਬਕ ਪਟੇਲ ਨੇ ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਅਤੇ ਡਰ ਦਿਖਾ ਕੇ ਉਨ੍ਹਾਂ ਕੋਲੋਂ ਨਕਦੀ ਅਤੇ ਸੋਨੇ ਦੇ ਗਹਿਣੇ ਠੱਗ ਲਏ। ਇਕ ਜਾਂਚ ਵਿੱਚ ਪਾਇਆ ਗਿਆ ਕਿ ਉਸ ਨੇ ਘੱਟੋ ਘੱਟ 25 ਬਜ਼ੁਰਗਾਂ ਤੋਂ 26,94,156 ਡਾਲਰ ਠੱਗੇ। ਪਟੇਲ ਨੂੰ 24 ਅਗਸਤ 2024 ਨੂੰ ਟੈਕਸਾਸ ਦੇ ਗਰੇਨਾਈਟ ਸ਼ੌਲਜ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 29 ਅਗਸਤ ਤੋਂ ਉਹ ਸੰਘੀ ਹਿਰਾਸਤ ’ਚ ਹੈ। ਅਧਿਕਾਰੀ ਨੇ ਦੱਸਿਆ ਕਿ ਪਟੇਲ ਦੇ ਸਹਿ-ਪ੍ਰਤੀਵਾਦੀ ਭਾਰਤੀ ਨਾਗਰਿਕ ਧਰੁੱਵ ਰਾਜੇਸ਼ਭਾਈ ਮੰਗੂਕੀਆ ਨੇ 16 ਜੂਨ ਨੂੰ ਆਪਣਾ ਅਪਰਾਧ ਕਬੂਲ ਕਰ ਲਿਆ ਪਰ ਉਸ ਨੂੰ ਕਿੰਨੀ ਸਜ਼ਾ ਸੁਣਾਈ ਗਈ, ਇਸ ਬਾਰੇ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement
Advertisement