ਤੁਰਕੀ ਦੀ ਫ਼ੌਜ ਦਾ ਜਹਾਜ਼ ਡਿੱਗਿਆ; 20 ਜਵਾਨ ਹਲਾਕ
ਤੁਰਕੀ ਦੀ ਫ਼ੌਜ ਦਾ ਕਾਰਗੋ ਜਹਾਜ਼ ਅੱਜ ਜੌਰਜੀਆ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਜਹਾਜ਼ ’ਚ ਸਵਾਰ ਸਾਰੇ 20 ਜਵਾਨਾਂ ਦੀ ਮੌਤ ਹੋ ਗਈ। ਤੁਰਕੀ ਦੇ ਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਇਹ ਸੀ-130 ਜਹਾਜ਼ ਅਜ਼ਰਬਾਈਜਾਨ ਤੋਂ ਉਡਾਣ...
Advertisement
ਤੁਰਕੀ ਦੀ ਫ਼ੌਜ ਦਾ ਕਾਰਗੋ ਜਹਾਜ਼ ਅੱਜ ਜੌਰਜੀਆ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਜਹਾਜ਼ ’ਚ ਸਵਾਰ ਸਾਰੇ 20 ਜਵਾਨਾਂ ਦੀ ਮੌਤ ਹੋ ਗਈ। ਤੁਰਕੀ ਦੇ ਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਇਹ ਸੀ-130 ਜਹਾਜ਼ ਅਜ਼ਰਬਾਈਜਾਨ ਤੋਂ ਉਡਾਣ ਭਰਨ ਮਗਰੋਂ ਤੁਰਕੀ ਪਰਤ ਰਿਹਾ ਸੀ ਕਿ ਮੰਗਲਵਾਰ ਨੂੰ ਜੌਰਜੀਆ ਦੇ ਸਿਗ਼ਨਾਗੀ ਨਗਰ ਪਾਲਿਕਾ ਇਲਾਕੇ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਜੋ ਅਜ਼ਰਬਾਈਜਾਨ ਦੀ ਸਰਹੱਦ ਦੇ ਨੇੜੇ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰੱਖਿਆ ਮੰਤਰੀ ਯਾਸਿਰ ਗੁਲੇਰ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਸਾਡੇ ਬਹਾਦਰ ਸਾਥੀ 11 ਨਵੰਬਰ ਨੂੰ ਸ਼ਹੀਦ ਹੋ ਗਏ, ਜਦੋਂ ਸਾਡਾ ਸੀ-130 ਕਾਰਗੋ ਜਹਾਜ਼ ਜੌਰਜੀਆ-ਅਜ਼ਰਬਾਈਜਾਨ ਸਰਹੱਦ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।’’ ਰੱਖਿਆ ਮੰਤਰਾਲੇ ਨੇ ਕਿਹਾ ਕਿ ਤੁਰਕੀ ਦੀ ਜਾਂਚ ਟੀਮ ਨੇ ਘਟਨਾ ਸਥਾਨ ’ਤੇ ਪੱੁਜ ਕੇ ਮਲਬੇ ਦਾ ਨਿਰੀਖਣ ਆਰੰਭ ਦਿੱਤਾ ਹੈ।
Advertisement
Advertisement
