Trump threatens ਡੋਨਲਡ ਟਰੰਪ ਨੇ ‘ਬ੍ਰਿਕਸ’ ਮੁਲਕਾਂ ਨੂੰ ਮੁੜ ਧਮਕਾਇਆ
ਅਮਰੀਕੀ ਡਾਲਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤਾਂ 100 ਫੀਸਦ ਟੈਕਸ ਲਗਾਉਣ ਦੀ ਚੇਤਾਵਨੀ
Advertisement
ਵਾਸ਼ਿੰਗਟਨ, 21 ਜਨਵਰੀ
ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੀ ਸ਼ਮੂਲੀਅਤ ਵਾਲੇ ਦਸ ਮੁਲਕੀ ਸਮੂਹ ‘ਬ੍ਰਿਕਸ’ ਨੂੰ ਮੁੜ ਚੇਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਅਮਰੀਕੀ ਡਾਲਰ ਨੂੰ ਬਦਲਣ ਲਈ ਕੋਈ ਚਾਰਾਜੋਈ ਕੀਤੀ ਤਾਂ ਉਹ ਇਨ੍ਹਾਂ ਮੁਲਕਾਂ ’ਤੇ 100 ਫੀਸਦੀ ਟੈਕਸ ਲਗਾਉਣਗੇ। ਟਰੰਪ, ਜਿਨ੍ਹਾਂ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ ਹੈ, ਨੇ ਕਿਹਾ, ‘‘ਜੇ ਬ੍ਰਿਕਸ ਮੁਲਕ ਅਜਿਹਾ ਕਰਨਾ ਚਾਹੁੰਦੇ ਹਨ, ਤਾਂ ਫਿਰ ਕੋਈ ਗੱਲ ਨਹੀਂ, ਪਰ ਅਸੀਂ ਉਨ੍ਹਾਂ ਵੱਲੋਂ ਅਮਰੀਕਾ ਨਾਲ ਕੀਤੇ ਜਾਂਦੇ ਕਾਰੋਬਾਰਾਂ ’ਤੇ ਘੱਟੋ ਘੱਟ 100 ਫੀਸਦ ਟੈਕਸ ਲਾਵਾਂਗੇ।’’ ਬ੍ਰਿਕਸ ਦਸ ਮੁਲਕਾਂ- ਰੂਸ, ਭਾਰਤ, ਚੀਨ, ਦੱਖਣੀ ਅਫ਼ਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਤੇ ਸੰਯੁਕਤ ਅਰਬ ਅਮੀਰਾਤ ਦੀ ਸ਼ਮੂਲੀਅਤ ਵਾਲੀ ਅੰਤਰ-ਸਰਕਾਰੀ ਜਥੇਬੰਦੀ ਹੈ। ਇਸ ਤੋਂ ਪਹਿਲਾਂ ਦਸੰਬਰ ਵਿਚ ਵੀ ਟਰੰਪ ਨੇ ਬ੍ਰਿਕਸ ਸਮੂਹ ਨੂੰ ਅਜਿਹੀ ਚੇਤਾਵਨੀ ਦਿੱਤੀ ਸੀ। -ਪੀਟੀਆਈ
Advertisement
Advertisement