ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਟਰੰਪ ਵੱਲੋਂ ਮਸਕ ਦੀਆਂ ਕੰਪਨੀਆਂ ਨੂੰ ਮਿਲਦੀ ਸਬਸਿਡੀ ਦੀ ਸਮੀਖਿਆ ਦਾ ਸੁਝਾਅ

ਵਾਸ਼ਿੰਗਟਨ, 1 ਜੁਲਾਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੁਝਾਅ ਦਿੱਤਾ ਹੈ ਕਿ ਸਰਕਾਰੀ ਸਮਰੱਥਾ ਵਿਭਾਗ ਨੂੰ ਪੈਸਾ ਬਚਾਉਣ ਲਈ ਟੈਸਲਾ ਦੇ ਸੀਈਓ ਐਲਨ ਮਸਕ ਦੀਆਂ ਕੰਪਨੀਆਂ ਨੂੰ ਮਿਲਣ ਵਾਲੀ ਸਬਸਿਡੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਜਿਸ ਨਾਲ ਦੁਨੀਆ ਦੇ...
Advertisement

ਵਾਸ਼ਿੰਗਟਨ, 1 ਜੁਲਾਈ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੁਝਾਅ ਦਿੱਤਾ ਹੈ ਕਿ ਸਰਕਾਰੀ ਸਮਰੱਥਾ ਵਿਭਾਗ ਨੂੰ ਪੈਸਾ ਬਚਾਉਣ ਲਈ ਟੈਸਲਾ ਦੇ ਸੀਈਓ ਐਲਨ ਮਸਕ ਦੀਆਂ ਕੰਪਨੀਆਂ ਨੂੰ ਮਿਲਣ ਵਾਲੀ ਸਬਸਿਡੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਜਿਸ ਨਾਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਤੇ ਸਭ ਤੋਂ ਅਮੀਰ ਵਿਅਕਤੀ ਵਿਚਾਲੇ ਸ਼ਬਦੀ ਜੰਗ ਮੁੜ ਤੋਂ ਸ਼ੁਰੂ ਹੋ ਗਈ ਹੈ। ਟਰੰਪ ਦੀ ਇਹ ਟਿੱਪਣੀ ਮਸਕ ਵੱਲੋਂ ਵਿਆਪਕ ਟੈਕਸ ਕਟੌਤੀ ਤੇ ਖਰਚ ਬਿੱਲ ਦੀ ਆਲੋਚਨਾ ਕੀਤੇ ਜਾਣ ਤੋਂ ਬਾਅਦ ਆਈ ਹੈ, ਜਿਸ ’ਚ ਉਨ੍ਹਾਂ ਸਰਕਾਰੀ ਖਰਚ ਨੂੰ ਸੀਮਤ ਕਰਨ ਦੀ ਮੁਹਿੰਮ ਮਗਰੋਂ ਇਸ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਹਟਾਉਣ ਦੀ ਸਹੁੰ ਖਾਧੀ ਹੈ। ਪ੍ਰੀ-ਮਾਰਕੀਟ ਕਾਰੋਬਾਰ ’ਚ ਟੈਸਲਾ ਦੇ ਸ਼ੇਅਰਾਂ ’ਚ ਤਕਰੀਬਨ 5 ਫੀਸਦ ਦੀ ਗਿਰਾਵਟ ਆਈ ਹੈ। ਟਰੰਪ ਨਾਲ ਵਿਵਾਦ ਟੈਸਲਾ ਤੇ ਮਸਕ ਦੇ ਬਾਕੀ ਕਾਰੋਬਾਰ ਲਈ ਅੜਿੱਕੇ ਪੈਦਾ ਕਰ ਸਕਦਾ ਹੈ।

Advertisement

ਇਸੇ ਦੌਰਾਨ ਮਸਕ ਨੇ ਇਕ ਪੋਸਟ ਜਾਰੀ ਕਰਕੇ ਦਾਅਵਾ ਕੀਤਾ ਕਿ ਜੇ ਬਿੱਲ ਪਾਸ ਹੋ ਗਿਆ ਤਾਂ ਉਹ ਇੱਕ ਨਵੀਂ ਸਿਆਸੀ ਪਾਰਟੀ (ਅਮਰੀਕਾ ਪਾਰਟੀ) ਬਣਾਉਣਗੇ। ਦੂਜੇ ਪਾਸੇ ਟਰੰਪ ਨੇ ਟਰੁੱਥ ਸੋਸ਼ਲ ’ਤੇ ਇੱਕ ਪੋਸਟ ’ਚ ਕਿਹਾ, ‘ਇਤਿਹਾਸ ’ਚ ਹੁਣ ਤੱਕ ਕਿਸੇ ਵੀ ਵਿਅਕਤੀ ਮੁਕਾਬਲੇ ਐਲਨ ਨੂੰ ਸਭ ਤੋਂ ਵੱਧ ਸਬਸਿਡੀ ਮਿਲੀ ਹੈ ਅਤੇ ਸਬਸਿਡੀ ਤੋਂ ਬਿਨਾਂ ਸ਼ਾਇਦ ਐਲਨ ਨੂੰ ਆਪਣੀ ਦੁਕਾਨ ਬੰਦ ਕਰਨੀ ਪੈਂਦੀ ਤੇ ਦੱਖਣੀ ਅਫਰੀਕਾ ਵਾਪਸ ਜਾਣਾ ਪੈਂਦਾ।’ ਉਨ੍ਹਾਂ ਕਿਹਾ ਕਿ ਇਸ ਤੋਂ ਦੇਸ਼ ਨੂੰ ਕੁਝ ਬਚਤ ਹੋ ਸਕਦੀ ਹੈ। ਉਨ੍ਹਾਂ ਕਿਹਾ, ‘ਹੁਣ ਕੋਈ ਰਾਕੇਟ ਲਾਂਚਿੰਗ, ਉਪਗ੍ਰਹਿ ਜਾਂ ਇਲੈਕਟ੍ਰਿਕ ਕਾਰ ਦਾ ਉਤਪਾਦਨ ਨਹੀਂ ਹੋਵੇਗਾ ਅਤੇ ਸਾਡਾ ਦੇਸ਼ ਬਹੁਤ ਸਾਰਾ ਪੈਸਾ ਬਚਾ ਲਵੇਗਾ। ਸ਼ਾਇਦ ਸਾਡੇ ਸਰਕਾਰੀ ਸਮਰੱਥਾ ਵਿਭਾਗ ਨੂੰ ਇਸ ’ਤੇ ਚੰਗੀ ਤਰ੍ਹਾਂ ਵਿਚਾਰ ਕਰਨਾ ਚਾਹੀਦਾ ਹੈ।’ -ਪੀਟੀਆਈ

 

 

Advertisement