ਟਰੰਪ ਨੇ ਕੈਨੇਡੀ ਸੈਂਟਰ ਐਵਾਰਡ ਵੰਡੇ
ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਓਵਲ ਆਫਿਸ ਵਿੱਚ ਕੀਤੇ ਸਮਾਗਮ ਵਿੱਚ 2025 ਦੇ ਕੈਨੇਡੀ ਸੈਂਟਰ ਐਵਾਰਡ ਦੇ ਜੇਤੂਆਂ ਨੂੰ ਮੈਡਲ ਭੇਟ ਕੀਤੇ। ਉਨ੍ਹਾਂ ਐਵਾਰਡ ਲਈ ਚੁਣੇ ਕਲਾਕਾਰਾਂ ਦੇ ਇਸ ਸਮੂਹ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਯੋਗ ਅਤੇ...
Advertisement
ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿਚਰਵਾਰ ਨੂੰ ਓਵਲ ਆਫਿਸ ਵਿੱਚ ਕੀਤੇ ਸਮਾਗਮ ਵਿੱਚ 2025 ਦੇ ਕੈਨੇਡੀ ਸੈਂਟਰ ਐਵਾਰਡ ਦੇ ਜੇਤੂਆਂ ਨੂੰ ਮੈਡਲ ਭੇਟ ਕੀਤੇ। ਉਨ੍ਹਾਂ ਐਵਾਰਡ ਲਈ ਚੁਣੇ ਕਲਾਕਾਰਾਂ ਦੇ ਇਸ ਸਮੂਹ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਯੋਗ ਅਤੇ ਪ੍ਰਸਿੱਧ ਵਰਗ ਦੱਸਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਅਦਾਕਾਰ ਸਿਲਵੇੈਸਟਰ ਸਟੈਲੋਨ, ਗਾਇਕ ਗਲੋਰੀਆ ਗੇਨਰ ਅਤੇ ਜਾਰਜ ਸਟ੍ਰੇਟ, ਰੌਕ ਬੈਂਡ ਕਿਸ ਅਤੇ ਅਦਾਕਾਰ-ਗਾਇਕ ਮਾਈਕਲ ਕ੍ਰਾਫਰਡ ਸ਼ਾਮਲ ਹਨ। ਸ੍ਰੀ ਟਰੰਪ ਨੇ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਅਮਰੀਕੀ ਕਲਾ ਅਤੇ ਸੱਭਿਆਚਾਰ ਦੀ ਨੁਮਾਇੰਦਗੀ ਕੀਤੀ ਤੇ ਮੈਂ ਇਨ੍ਹਾਂ ਸਾਰਿਆਂ ਦਾ ਪ੍ਰਸ਼ੰਸਕ ਰਿਹਾ ਹਾਂ। ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਕੈਨੇਡੀ ਸੈਂਟਰ ਅਤੇ ਇਸ ਦੇ ਪ੍ਰਮੁੱਖ ਪੁਰਸਕਾਰ ਪ੍ਰੋਗਰਾਮ ਨੂੰ ਨਜ਼ਰਅੰਦਾਜ਼ ਕੀਤਾ ਸੀ।
Advertisement
Advertisement
