ਟਰੰਪ ਤੇ ਮਮਦਾਨੀ ਦੀ ਮੁਲਾਕਾਤ ਅੱਜ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਹਾਲ ਹੀ ’ਚ ਨਿਊਯਾਰਕ ਸਿਟੀ ਦੇ ਚੁਣੇ ਹੋਏ ਮੇਅਰ ਜ਼ੋਹਰਾਨ ਮਮਦਾਨੀ ਨਾਲ ਉਹ ਸ਼ੁੱਕਰਵਾਰ 21 ਨਵੰਬਰ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕਰਨਗੇ। ਦੱਸਣਯੋਗ ਹੈ ਕਿ ਸ੍ਰੀ ਟਰੰਪ ਸ੍ਰੀ ਮਮਦਾਨੀ...
Advertisement
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਹਾਲ ਹੀ ’ਚ ਨਿਊਯਾਰਕ ਸਿਟੀ ਦੇ ਚੁਣੇ ਹੋਏ ਮੇਅਰ ਜ਼ੋਹਰਾਨ ਮਮਦਾਨੀ ਨਾਲ ਉਹ ਸ਼ੁੱਕਰਵਾਰ 21 ਨਵੰਬਰ ਨੂੰ ਵ੍ਹਾਈਟ ਹਾਊਸ ਵਿੱਚ ਮੁਲਾਕਾਤ ਕਰਨਗੇ। ਦੱਸਣਯੋਗ ਹੈ ਕਿ ਸ੍ਰੀ ਟਰੰਪ ਸ੍ਰੀ ਮਮਦਾਨੀ ਦੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਹਨ। 4 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਮਮਦਾਨੀ ਦੀ ਜਿੱਤ ਨਿਊਯਾਰਕ ਸਿਟੀ ਲਈ ਆਰਥਿਕ ਤੇ ਸਮਾਜਿਕ ਤਬਾਹੀ ਹੋਵੇਗੀ। ਜ਼ੋਹਰਾਨ ਮਮਦਾਨੀ ਨੇ ਵੀ ਟਰੰਪ ਨਾਲ ਭਲਕੇ ਹੋਣ ਵਾਲੀ ਮੁਲਾਕਾਤ ਲਈ ਹਾਮੀ ਭਰੀ ਹੈ। ਉਨ੍ਹਾਂ ਵੀ ਚੋਣਾਂ ਤੋਂ ਪਹਿਲਾਂ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ।
Advertisement
Advertisement
