ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Trump Administration: ਟਰੰਪ ਵੱਲੋਂ ਇਕ ਹੋਰ ਭਾਰਤੀ-ਅਮਰੀਕੀ ਦੀ ਅਹਿਮ ਅਹੁਦੇ ’ਤੇ ਨਿਯੁਕਤੀ

Paul Kapur nominated by Prez Donald Trump as key US diplomat for South Asian Affairs
ਪਾਲ ਕਪੂਰ
Advertisement

ਅਮਰੀਕੀ ਸਦਰ ਟਰੰਪ ਵੱਲੋਂ ਪਾਲ ਕਪੂਰ ਦੱਖਣੀ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ; ਸੈਨੇਟ ਦੀ ਮਨਜ਼ੂਰੀ ਮਿਲਣ ਪਿੱਛੋਂ ਡੋਨਲਡ ਲੂ ਦੀ ਥਾਂ ਲੈਣਗੇ

ਵਾਸ਼ਿੰਗਟਨ, 13 ਜਨਵਰੀ

Advertisement

ਦੱਖਣੀ ਏਸ਼ੀਆਈ ਸੁਰੱਖਿਆ ਦੇ ਮਾਹਰ ਪਾਲ ਕਪੂਰ (Paul Kapur) ਨੂੰ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਵੱਲੋਂ ਦੱਖਣੀ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਜੇ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਵੱਲੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਡੋਨਲਡ ਲੂ (Donald Lu) ਦੀ ਥਾਂ ਲੈਣਗੇ।

ਜਨਵਰੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਲੂ ਦੀ ਵਿਦਾਈ ਦੀ ਪੁਸ਼ਟੀ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਦਾ ਕਾਰਜਕਾਲ 17 ਜਨਵਰੀ, 2025 ਨੂੰ ਖ਼ਤਮ ਹੋ ਗਿਆ ਸੀ।

ਅਮਰੀਕੀ ਵਿਦੇਸ਼ ਵਿਭਾਗ ਦਾ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦਾ ਬਿਊਰੋ ਅਮਰੀਕੀ ਵਿਦੇਸ਼ ਨੀਤੀ ਅਤੇ ਅਫ਼ਗ਼ਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਕਜ਼ਾਖ਼ਿਸਤਾਨ, ਕਿਰਗਿਜ਼ਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ, ਸ੍ਰੀਲੰਕਾ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਆਦਿ ਮੁਲਕਾਂ ਨਾਲ ਅਮਰੀਕੀ ਰਿਸ਼ਤਿਆਂ ਦੇ ਮਾਮਲਿਆਂ ਨੂੰ ਨਜਿੱਠਦਾ ਹੈ।

ਭਾਰਤੀ ਮੂਲ ਦੇ ਕਪੂਰ ਯੂਨਾਈਟਿਡ ਸਟੇਟਸ ਨੇਵਲ ਪੋਸਟ ਗ੍ਰੈਜੂਏਟ ਸਕੂਲ (United States Naval Postgraduate School) ਵਿੱਚ ਕੌਮੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿੱਚ ਪ੍ਰੋਫੈਸਰ ਹਨ। ਉਨ੍ਹਾਂ 2020-2021 ਵਿਚ ਵਿਦੇਸ਼ ਵਿਭਾਗ ਦੇ ਨੀਤੀ ਯੋਜਨਾ ਸਟਾਫ ਵਿੱਚ ਸੇਵਾ ਨਿਭਾਈ ਹੈ, ਦੱਖਣੀ ਅਤੇ ਮੱਧ ਏਸ਼ੀਆ, ਭਾਰਤ-ਪ੍ਰਸ਼ਾਂਤ ਰਣਨੀਤੀ ਅਤੇ ਅਮਰੀਕਾ-ਭਾਰਤ ਸਬੰਧਾਂ ਨਾਲ ਸਬੰਧਤ ਮੁੱਦਿਆਂ 'ਤੇ ਵੀ ਕੰਮ ਕੀਤਾ ਹੈ।

ਉਹ ਕਿਤਾਬ ‘ਇੰਡੀਆ, ਪਾਕਿਸਤਾਨ ਐਂਡ ਦ ਬੌਂਬ: ਡਿਬੇਟਿੰਗ ਨਿਊਕਲੀਅਰ ਸਟੈਬਿਲਿਟੀ ਇਨ ਸਾਊਥ ਏਸ਼ੀਆ’ (India, Pakistan and the Bomb: Debating Nuclear Stability in South Asia) ਦੇ ਸਹਿ-ਲੇਖਕ ਅਤੇ ਨਾਲ ਹੀ ‘ਦ ਚੈਲੇਂਜਸ ਆਫ਼ ਨਿਊਕਲੀਅਰ ਸਿਕਿਓਰਿਟੀ: ਯੂਐਸ ਐਂਡ ਇੰਡੀਅਨ ਪਰਸਪੈਕਟਿਵਜ਼’ (The Challenges of Nuclear Security: US and Indian Perspectives) ਦੇ ਸਹਿ-ਸੰਪਾਦਕ ਵੀ ਹਨ।

ਕਪੂਰ ਨੇ ਸ਼ਿਕਾਗੋ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਹੈ। ਉਨ੍ਹਾਂ ਦੀ ਜੀਵਨੀ ਦੇ ਅਨੁਸਾਰ, ਕਪੂਰ ਰੱਖਿਆ ਵਿਭਾਗ ਲਈ ਅਮਰੀਕਾ-ਭਾਰਤ ਟ੍ਰੈਕ 1.5 ਰਣਨੀਤਕ ਸੰਵਾਦ ਦੇ ਨਾਲ-ਨਾਲ ਹੋਰ ਅਮਰੀਕੀ-ਭਾਰਤੀ ਸਾਂਝੇ ਮਾਮਲਿਆਂ ਦਾ ਸੰਚਾਲਨ ਵੀ ਕਰਦੇ ਹਨ। ਪੀਟੀਆਈ

Advertisement