ਮਨੀਪੁਰ ’ਚ ਅਸਲੇ ਸਣੇ ਤਿੰਨ ਦਹਿਸ਼ਤਗਰਦ ਕਾਬੂ
ਇੰਫਾਲ, 20 ਮਾਰਚ
ਇੱਥੇ ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ਵਿੱਚ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਤਿੰਨ ਦਹਿਸ਼ਤਗਰਦਾਂ ਨੂੰ ਅਸਲਾ ਅਤੇ ਗੋਲਾ ਬਾਰੂਦ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਤੇਂਗਨੋਪਾਲ ਜ਼ਿਲ੍ਹੇ ਵਿੱਚ ਪ੍ਰੀਪਾਕ (ਪ੍ਰੋ) ਦੇ ਮੈਂਬਰ ਲੈਸ਼ਰਾਮ ਟੋਂਬਾ ਸਿੰਘ (27) ਅਤੇ ਕਾਂਗਲੇਈ ਯਾਵੋਲ ਕੰਨਾ ਲੁਪ ਦੇ ਯੁਮਨਾਮ ਰੌਸ਼ਨ ਮੈਤੇਈ (33) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਇੱਕ 5.56 ਐੱਮਐੱਮ ਲਾਈਟ ਮਸ਼ੀਨਗੰਨ (ਐੱਲਐੱਮਜੀ), ਤਿੰਨ ਐੱਲਐੱਮਜੀ ਮੈਗਜ਼ੀਨ, ਐੱਲਐੱਮਜੀ ਮੈਗਜ਼ੀਨ ਡਰੱਮ, 5.56 ਐੱਮਐੱਮ ਦੇ 194 ਰੌਂਦ, 7.62 ਐੱਮਐੱਮ ਏਕੇ-56 ਰਾਈਫਲ, ਦੋ ਏਕੇ ਮੈਗਜ਼ੀਨ, 7.62 ਐੱਮਐੱਮ ਦੇ 125 ਰੌਂਦ ਆਦਿ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਇੱਕ ਵੱਖਰੀ ਕਾਰਵਾਈ ਵਿੱਚ ਬਿਸ਼ਨੂਪੁਰ ਜ਼ਿਲ੍ਹੇ ਦੇ ਸੰਦਾਂਗਖੋਂਗ ਤੋਂ ਸੋਸ਼ਲਿਸਟ ਰੈਵੇਲਿਊਸ਼ਨਰੀ ਪਾਰਟੀ (ਸੋਰੇਪਾ) ਦੇ ਸਰਗਰਮ ਮੈਂਬਰ ਸਲਾਮ ਬ੍ਰੋਜੇਨ ਸਿੰਘ (47) ਨੂੰ ਗ੍ਰਿਫ਼ਤਾਰ ਕੀਤਾ। ਉਹ ਕਥਿਤ ਤੌਰ ’ਤੇ ਸਰਕਾਰੀ ਅਧਿਕਾਰੀਆਂ ਤੋਂ ਜਬਰੀ ਵਸੂਲੀ ਅਤੇ ਧਮਕੀਆਂ ਦੇਣ ਦੇ ਮਾਮਲਿਆਂ ਵਿੱਚ ਸ਼ਾਮਲ ਸੀ। ਪੀਟੀਆਈ