ਜਪਾਨ ਦੇ ਏਅਰਬੇਸ ’ਤੇ ਪੁੱਜੇ ਤਿੰਨ ਐੱਫ-35ਬੀ ਲੜਾਕੂ ਜਹਾਜ਼
ਜਪਾਨ ਦੇ ਪਹਿਲੇ ਤਿੰਨ ਐੱਫ-35ਬੀ ਲੜਾਕੂ ਜਹਾਜ਼ ਅੱਜ ਦੇਸ਼ ਦੇ ਦੱਖਣ ’ਚ ਸਥਿਤ ਏਅਰਬੇਸ ’ਤੇ ਪਹੁੰਚੇ। ਇਹ ਖੇਤਰ ’ਚ ਵਧਦੇ ਤਣਾਅ ਵਿਚਾਲੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਜਪਾਨ ਵੱਲੋਂ ਚੁੱਕਿਆ ਗਿਆ ਨਵਾਂ ਕਦਮ ਹੈ। ਇਹ ਨਵੇਂ ਜਹਾਜ਼ ਉਨ੍ਹਾਂ...
Advertisement
ਜਪਾਨ ਦੇ ਪਹਿਲੇ ਤਿੰਨ ਐੱਫ-35ਬੀ ਲੜਾਕੂ ਜਹਾਜ਼ ਅੱਜ ਦੇਸ਼ ਦੇ ਦੱਖਣ ’ਚ ਸਥਿਤ ਏਅਰਬੇਸ ’ਤੇ ਪਹੁੰਚੇ। ਇਹ ਖੇਤਰ ’ਚ ਵਧਦੇ ਤਣਾਅ ਵਿਚਾਲੇ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਜਪਾਨ ਵੱਲੋਂ ਚੁੱਕਿਆ ਗਿਆ ਨਵਾਂ ਕਦਮ ਹੈ। ਇਹ ਨਵੇਂ ਜਹਾਜ਼ ਉਨ੍ਹਾਂ ਚਾਰ ਐੱਫ-35ਬੀ ਜਹਾਜ਼ਾਂ ’ਚੋਂ ਤਿੰਨ ਹਨ, ਜਿਨ੍ਹਾਂ ਨੂੰ ਮਿਆਜ਼ਾਕੀ ਸੂਬੇ ਦੇ ਨਿਊਤਾਬਾਰੂ ਏਅਰਬੇਸ ’ਤੇ ਤਾਇਨਾਤ ਕੀਤਾ ਗਿਆ ਹੈ। ਏਅਰ ਸੈਲਫ ਡਿਫੈਂਸ ਫੋਰਸ ਨੇ ਦੱਸਿਆ ਕਿ ਚੌਥਾ ਜਹਾਜ਼ ਬਾਅਦ ਵਿੱਚ ਪਹੁੰਚੇਗਾ। ਇਹ ਜੈੱਟ ਦੋ ਜਪਾਨੀ ਸਮੁੰਦਰੀ ਬੇੜਿਆਂ ਇਜ਼ੁਮੋ ਤੇ ਕਾਗਾ ਤੋਂ ਉਡਾਣ ਭਰਨਗੇ, ਜਿਨ੍ਹਾਂ ਨੂੰ ਐੱਫ-35ਬੀ ਮੁਤਾਬਕ ਤਿਆਰ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮਾਰਚ 2026 ਦੇ ਅਖੀਰ ਤੱਕ ਨਿਊਤਾਬਾਰੂ ਨੂੰ ਚਾਰ ਹੋਰ ਐੱਫ-35ਬੀ ਲੜਾਕੂ ਜਹਾਜ਼ ਸੌਂਪੇ ਜਾਣਗੇ। ਜਪਾਨ, ਚੀਨ ਨੂੰ ਖੇਤਰੀ ਖਤਰਾ ਮੰਨਦਾ ਹੈ ਤੇ ਉਸ ਨੇ ਦੱਖਣ-ਪੱਛਮ ’ਚ ਦੂਰ-ਦਰਾਜ ਦੇ ਟਾਪੂਆਂ ’ਤੇ ਆਪਣੀ ਫੌਜ ਤਾਇਨਾਤੀ ਤੇਜ਼ ਕਰ ਦਿੱਤੀ ਹੈ।
Advertisement
Advertisement