ਪੁਲਾੜ ’ਚ ਫਸੇ ਤਿੰਨ ਚੀਨੀ ਯਾਤਰੀ ਧਰਤੀ ’ਤੇ ਪਰਤੇ
ਪੁਲਾਡ਼ ਜਹਾਜ਼ ਨਾਲ ਮਲਬਾ ਟਕਰਾਉਣ ਕਾਰਨ ਵਾਪਸੀ ਦਾ ਪ੍ਰੋਗਰਾਮ ਹੋਇਆ ਸੀ ਮੁਲਤਵੀ
Advertisement
ਪੁਲਾੜ ਜਹਾਜ਼ ਨਾਲ ਮਲਬਾ ਟਕਰਾਉਣ ਕਾਰਨ ਪੁਲਾੜ ’ਚ ਫਸੇ ਤਿੰਨ ਚੀਨੀ ਮੁਸਾਫ਼ਿਰ ਅੱਜ ਸੁਰੱਖਿਅਤ ਧਰਤੀ ’ਤੇ ਪਰਤ ਆਏ ਹਨ। ਚੀਨ ਦੀ ਪੁਲਾੜ ਏਜੰਸੀ ਸੀ ਐੱਮ ਐੱਸ ਏ ਨੇ ਦੱਸਿਆ ਕਿ ਸ਼ੇਨਚਾਓ-21 ਪੁਲਾੜ ਜਹਾਜ਼ ਦਾ ਵਾਪਸੀ ਕੈਪਸੂਲ ਪੁਲਾੜ ਯਾਤਰੀਆਂ ਚੇਨ ਡੌਂਗ, ਚੇਨ ਜ਼ੌਂਗਰੁਈ ਤੇ ਵਾਂਗ ਜੀ ਨੂੰ ਲੈ ਕੇ ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਖੁਦਮੁਖਤਾਰ ਖੇਤਰ ’ਚ ਡੌਂਗਫੈਂਗ ਲੈਂਡਿੰਗ ਸਾਈਟ ’ਤੇ ਉਤਰਿਆ। ਏਜੰਸੀ ਅਨੁਸਾਰ ਉਨ੍ਹਾਂ ਦਾ 5 ਨਵੰਬਰ ਨੂੰ ਵਾਪਸ ਆਉਣ ਦਾ ਪ੍ਰੋਗਰਾਮ ਸੀ ਪਰ ‘ਛੋਟੇ’ ਪੁਲਾੜ ਮਲਬੇ ਦੇ ਸਟੇਸ਼ਨ ਨਾਲ ਟਕਰਾਉਣ ਮਗਰੋਂ ਉਨ੍ਹਾਂ ਦੀ ਯਾਤਰਾ ਆਖਰੀ ਸਮੇਂ ਮੁਲਤਵੀ ਕਰ ਦਿੱਤੀ ਗਈ ਸੀ। ਅਧਿਕਾਰਤ ਮੀਡੀਆ ਨੇ ਪਹਿਲਾਂ ਦੱਸਿਆ ਸੀ ਕਿ ਸ਼ੇਨਚਾਓ-20 ਦੇ ਵਾਪਸੀ ਕੈਪਸੂਲ ’ਚ ਛੋਟੀਆਂ ਤਰੇੜਾਂ ਮਿਲਣ ਮਗਰੋਂ ਚਾਲਕ ਟੀਮ ਆਪਣੇ ਪੁਲਾੜ ਜਹਾਜ਼ ਰਾਹੀਂ ਵਾਪਸੀ ਕਰਨ ਤੋਂ ਅਸਮਰੱਥ ਸੀ। 2011 ’ਚ ਪੁਲਾੜ ਸਟੇਸ਼ਨ ਦੀ ਲਾਂਚਿੰਗ ਮਗਰੋਂ ਪਹਿਲੀ ਵਾਰ ਵਾਪਰੀ ਇਸ ਘਟਨਾ ਨੇ ਫ਼ਿਕਰ ਪੈਦਾ ਕਰ ਦਿੱਤੇ ਹਨ।
Advertisement
Advertisement
